WTC Final : ਕੇਨ ਵਿਲੀਅਮਸਨ ਨੇ ਭਾਰਤੀ ਟੀਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

Monday, Jun 07, 2021 - 07:11 PM (IST)

ਸਪੋਰਟਸ ਡੈਸਕ : ਭਾਰਤ ਤੇ ਨਿਊਜ਼ੀਲੈਂਡ ਸਾਊਥੰਪਟਨ ਦੇ ਐਜੇਸ ਬਾਉਲ ਵਿਖੇ 18 ਜੂਨ ਤੋਂ ਸ਼ੁਰੂ ਹੋਣ ਵਾਲੇ ਡਬਲਯੂ. ਟੀ. ਸੀ. ਦੇ ਫਾਈਨਲ ’ਚ ਇਕ-ਦੂਜੇ ਨਾਲ ਭਿੜਨਗੇ। ਇਸ ਤੋਂ ਪਹਿਲਾਂ ਇਸ ਮੈਚ ਨੂੰ ਲੈ ਕੇ ਬਹੁਤ ਸਾਰੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਕਿਹੜੀ ਟੀਮ ਜਿੱਤਣ ਦੀ ਜ਼ਿਆਦਾ ਦਾਅਵੇਦਾਰ ਹੈ, ਕਿਹੜੀ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ ਵਗੈਰਾ ਵਗੈਰਾ ਪਰ ਹੁਣ ਤੱਕ ਦੋਵਾਂ ਟੀਮਾਂ ਦੇ ਕਪਤਾਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਸੀ। ਹੁਣ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟੀਮ ਇੰਡੀਆ ਖ਼ਿਲਾਫ਼ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਨੂੰ ਲੈ ਕੇ ਉਤਸ਼ਾਹ ਦਿਖਾਇਆ ਹੈ ਅਤੇ ਕਿਹਾ ਹੈ ਕਿ ਉਹ ਜਾਣਦਾ ਹੈ ਕਿ ਭਾਰਤ ਕਿੰਨਾ ਮਜ਼ਬੂਤ ​​ਹੈ।

ਇਹ ਵੀ ਪੜ੍ਹੋ : ਮਹਿੰਗੀਆਂ ਬਾਈਕਸ ਰੱਖਣ ਦੇ ਸ਼ੌਕੀਨ ਧੋਨੀ ਨੇ ਖਰੀਦਿਆ ਹੁਣ ਮਹਿੰਗੀ ਨਸਲ ਦਾ ਘੋੜਾ

PunjabKesari

ਵਿਲੀਅਮਸਨ ਨੇ ਕਿਹਾ ਕਿ ਡਬਲਯੂ. ਟੀ. ਸੀ. ਦੀ ਧਾਰਨਾ ਨੇ ਪਿਛਲੇ ਕੁਝ ਸਾਲਾਂ ’ਚ ਟੀਮਾਂ ਨੂੰ ਡਰਾਅ ਕਰਨ ਦੀ ਬਜਾਏ ਜਿੱਤਣ ਲਈ ਪ੍ਰੇਰਿਤ ਕੀਤਾ। ਵਿਲੀਅਮਸਨ ਨੇ ਆਈ. ਸੀ. ਸੀ. ਰਿਲੀਜ਼ ’ਚ ਕਿਹਾ, “ਉਨ੍ਹਾਂ ਨੇ ਟੈਸਟ ਫਾਰਮੈੱਟ ਵਿਚ ਵਧੇਰੇ ਪ੍ਰਸੰਗ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਮੁਕਾਬਲੇ ਦੇ ਅੰਤ ’ਚ ਵੇਖਿਆ, ਟੀਮਾਂ ਕੁਆਲੀਫਾਈ ਕਰਨ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਸ ਦੇ ਨਤੀਜੇ ਬਹੁਤ ਉਤਸ਼ਾਹਜਨਕ ਸਨ।’’

ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਕਿ ਆਸਟਰੇਲੀਆ ’ਚ, ਨਿਊਜ਼ੀਲੈਂਡ ਵਿਚ ਬਹੁਤ ਸਾਰੀਆਂ ਟੀਮਾਂ ਕੋਲ ਵਿਚਾਰ ਕਰਨ ਦਾ ਮੌਕਾ ਸੀ, ਇਹ ਉਸ ਪ੍ਰਸੰਗ ਨੂੰ ਜੋੜਨ ਲਈ ਬਹੁਤ ਵਧੀਆ ਸਾਬਤ ਹੋਇਆ ਤੇ ਸਾਡੇ ਲਈ ਖੁਦ ਨੂੰ ਉਸ ਸਥਿਤੀ ’ਚ ਦੇਖਣ ਲਈ, ਜਿਸ ਨਾਲ ਹੁਣ ਫਾਈਨਲ ’ਚ ਹਾਂ। ਇਹ ਦਿਲਚਸਪ ਹੈ। ਉਨ੍ਹਾਂ ਕਿਹਾ, “ਅਸੀਂ ਦੁਨੀਆ ਦੇ ਚੋਟੀ ਦੇ ਰੈਂਕ ’ਤੇ ਜਾਣ ਲਈ ਇੰਤਜ਼ਾਰ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਉਹ (ਭਾਰਤ) ਕਿੰਨਾ ਮਜ਼ਬੂਤ ​​ਹੈ ਅਤੇ ਉਸ ’ਚ ਕਿੰਨੀ ਡੂੰਘਾਈ। ਇਕ ਨਿਰਪੱਖ ਸਥਾਨ ’ਤੇ ਇਕ-ਦੂਜੇ ਵਿਰੁੱਧ ਖੇਡਣਾ ਬਹੁਤ ਦਿਲਚਸਪ ਹੈ।

PunjabKesari

ਨਿਊਜ਼ੀਲੈਂਡ ਤੇ ਇੰਗਲੈਂਡ ਇਸ ਸਮੇਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੇ ਹਨ, ਜਿਨ੍ਹਾਂ ਵਿਚੋਂ ਪਹਿਲਾ ਟੈਸਟ ਐਤਵਾਰ ਨੂੰ ਡਰਾਅ ’ਤੇ ਖਤਮ ਹੋਇਆ। ਦੂਜਾ ਮੈਚ 10 ਜੂਨ ਤੋਂ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਨਿਊਜ਼ੀਲੈਂਡ ਡਬਲਯੂ. ਟੀ. ਸੀ. ਦੇ ਫਾਈਨਲ ਲਈ ਆਈ. ਸੀ. ਸੀ. ਦੇ ਬਾਇਓ ਬਬਲ ’ਚ ਦਾਖਲ ਹੋਵੇਗਾ।


Manoj

Content Editor

Related News