ਆਪਣੀ ਪੁਰਾਣੀ ਰੈਂਕਿੰਗ ਵਿਵਸਥਾ ’ਤੇ ਪਰਤ ਰਿਹੈ WTA

Friday, Mar 26, 2021 - 08:55 PM (IST)

ਆਪਣੀ ਪੁਰਾਣੀ ਰੈਂਕਿੰਗ ਵਿਵਸਥਾ ’ਤੇ ਪਰਤ ਰਿਹੈ WTA

ਸੇਂਟ ਪੀਟਰਸਬਰਗ– ਕੋਰੋਨਾ ਮਹਾਮਾਰੀ ਦੇ ਕਾਰਣ ਟੂਰਨਾਮੈਂਟ ਰੱਦ ਹੋਣ ਨਾਲ ਲਗਭਗ ‘ਫ੍ਰੀਜ਼’ ਹੋਈ 52 ਹਫਤਿਆਂ ਵਾਲੀ ਰੈਂਕਿੰਗ ਵਿਵਸਥਾ ਨੂੰ ਰਾਸਤੇ ’ਤੇ ਲਿਆਉਣ ਲਈ ਮਹਿਲਾ ਟੈਨਿਸ ਸੰਘ ਕੋਸ਼ਿਸ਼ ਕਰ ਰਿਹਾ ਹੈ। ਇਸ ਦੀ ਗਣਨਾ ਕਰਨਾ ਮੁਸ਼ਕਿਲ ਹੈ ਪਰ ਅੰਕ ਖਿਡਾਰੀ ਦੇ ਕੁਲ ਅੰਕਾਂ ਵਿਚ ਘੱਟੋ-ਘੱਟ ਇਕ ਤੇ ਵੱਧੋ-ਵੱਧ ਦੋ ਸਾਲ ਲਈ ਜੁੜਨਗੇ। ਇਹ ਬਦਲਾਅ 5 ਅਪ੍ਰੈਲ ਨੂੰ ਮਿਆਮੀ ਓਪਨ ਖਤਮ ਹੋਣ ਤੋਂ ਬਾਅਦ ਲਾਗੂ ਹੋਵੇਗਾ। ਇਸ ਵਿਚ ਗਣਨਾ ਇਸ ਤਰ੍ਹਾਂ ਨਾਲ ਕੀਤੀ ਜਾਵੇਗੀ ਕਿ 2019 ਵਿਚ ਖੇਡੇ ਗਏ ਟੂਰਨਾਮੈਂਟ ਨੂੰ ਲੈ ਕੇ 2021 ’ਤੇ ਪਰਤਿਆ ਜਾਵੇਗਾ ਅਤੇ 2020 ਛੱਡ ਦਿੱਤਾ ਜਾਵੇਗਾ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’


ਇਸ ਵਿਚ ਮਿਆਮੀ ਤੇ ਮੈਡ੍ਰਿਡ ਓਪਨ ਸ਼ਾਮਲ ਹੋਵੇਗਾ। ਇਹ ਅੰਕ 104 ਹਫਤੇ ਬਾਅਦ ਹਟ ਜਾਣਗੇ। ਡਬਲਯੂ. ਟੀ. ਏ. ਨੇ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਮਾਰਚ 2019 ਤੋਂ ਆਪਣੇ ਟਾਪ-16 ਟੂਰਨਾਮੈਂਟਾਂ ਦੇ ਅੰਕਾਂ ਦੀ ਗਣਨਾ ਲਈ ਕਿਹਾ ਸੀ। ਇਸ ਨਾਲ 2020 ਵਿਚ ਕੋਰੋਨਾ ਮਹਾਮਾਰੀ ਦੇ ਕਾਰਣ ਜ਼ਿਆਦਾਤਰ ਟੂਰਨਾਮੈਂਟਾਂ ਤੋਂ ਬਾਹਰ ਰਹਿਣ ਵਾਲੀ ਨੰਬਰ ਇਕ ਖਿਡਾਰੀ ਐਸ਼ਲੇ ਬਾਰਟੀ ਵਰਗੇ ਖਿਡਾਰੀਆਂ ਦੇ ਅੰਕਾਂ ’ਤੇ ਹੁਣ ਅਸਰ ਨਹੀਂ ਪਵੇਗਾ। ਮਤਲਬ ਬਾਰਟੀ ਨੇ 2019 ਵਿਚ ਫ੍ਰੈਂਚ ਓਪਨ ਜਿੱਤਿਆ ਪਰ ਅਕਤੂਬਰ 2020 ਵਿਚ ਹੋਇਆ ਇਹ ਟੂਰਨਾਮੈਂਟ ਨਹੀਂ ਖੇਡਿਆ। ਇਸ ਨਾਲ ਹੁਣ ਉਸਦੇ ਅੰਕਾਂ ’ਤੇ ਅਸਰ ਨਹੀਂ ਪਵੇਗਾ।

ਇਹ ਖ਼ਬਰ ਪੜ੍ਹੋ- ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News