WTA Finals : ਪੌਲਾ ਬਾਡੋਸਾ ਨੇ ਚੋਟੀ ਦਾ ਦਰਜਾ ਪ੍ਰਾਪਤ ਸਬਾਲੇਂਕਾ ਨੂੰ ਹਰਾ ਕੇ ਕੀਤਾ ਉਲਟਫੇਰ

11/12/2021 7:08:06 PM

ਗੁਆਡਾਲਾਜਾਰਾ (ਮੈਕਸਿਕੋ)- ਪੌਲਾ ਬਾਡੋਸਾ ਨੇ ਡਬਲਯੂ. ਟੀ. ਏ. ਫਾਈਨਲਸ 'ਚ ਆਪਣੇ ਸ਼ੁਰੂਆਤੀ ਮੈਚ ਹੌਲੀ ਸ਼ੁਰੂਆਤ ਦੇ ਬਾਅਦ ਲਗਾਤਾਰ 10 ਗੇਮ ਜਿੱਤ ਕੇ ਚੋਟੀ ਦਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਆਰਇਨਾ ਸੇਬਾਲੇਂਕਾ ਨੂੰ 6-4, 6-0 ਨਾਲ ਹਰਾ ਕੇ ਉਲਟਫੇਰ ਕੀਤਾ।

ਦੁਨੀਆ ਦੀ ਦੂਜੀ ਰੈਂਕਿੰਗ ਦੀ ਖਿਡਾਰੀ ਸੇਬਾਲੇਂਕਾ ਮੈਚ ਦੇ ਸ਼ੁਰੂ 'ਚ ਦਬਦਬਾ ਬਣਾਉਣ ਦੇ ਬਾਅਦ 4-2 ਤੋਂ ਬੜ੍ਹਤ ਬਣਾਏ ਸੀ ਪਰ ਇਸ ਸੈਸ਼ਨ 'ਚ ਆਬੂਧਾਬੀ ਤੇ ਮੈਡ੍ਰਿਡ 'ਚ ਖ਼ਿਤਾਬ ਜਿੱਤਣ ਵਾਲੀ ਸੇਬਾਲੇਂਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਐਸ਼ ਬਾਰਟੀ ਨੇ ਕੋਵਿਡ-19 ਯਾਤਰਾ ਤੇ ਇਕਾਂਤਵਾਸ ਨਾਲ ਸਬੰਧਤ ਪਾਬੰਦੀਆਂ ਕਾਰਨ ਟੂਰਨਾਮੈਂਟ 'ਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰਨ ਦਾ ਫ਼ੈਸਲਾ ਕੀਤਾ। ਸਪੇਨ ਦੀ ਬਾਡੋਸਾ ਹੁਣ ਅਗਲੇ ਮੈਚ 'ਚ ਮਾਰੀਆ ਸਕਾਰੀ ਨਾਲ ਭਿੜੇਗੀ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਡਬਲਯੂ. ਟੀ. ਏ. ਫਾਈਨਲਸ ਨੂੰ ਰੱਦ ਕਰ ਦਿੱਤਾ ਗਿਆ ਸੀ। 


Tarsem Singh

Content Editor

Related News