ਟਿਕਟਾਂ ''ਤੇ ਉਦਘਾਟਨ ਸਮਾਰੋਹ ਦੀ ਗਲਤ ਛਪੀ ਤਰੀਕ, ਰਾਸ਼ਟਰਮੰਡਲ ਖੇਡ ਮੁਖੀ ਸ਼ਰਮਸਾਰ
Thursday, Feb 15, 2018 - 02:15 AM (IST)

ਸਿਡਨੀ- ਇਸ ਸਾਲ ਅਪ੍ਰੈਲ 'ਚ ਗੋਲਡ ਕੋਸਟ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਦੀਆਂ ਟਿਕਟਾਂ 'ਤੇ ਗਲਤ ਤਰੀਕ ਛਪ ਗਈ ਹੈ ਤੇ ਆਸਟ੍ਰੇਲੀਆਈ ਆਯੋਜਕਾਂ ਨੇ ਸਵੀਕਾਰ ਕੀਤਾ ਕਿ ਇਹ ਗਲਤੀ ਸ਼ਰਮਸਾਰ ਕਰਨ ਵਾਲੀ ਹੈ। ਇਸ ਮੁਕਾਬਲੇਬਾਜ਼ੀ ਦੀਆਂ 14,000 ਟਿਕਟਾਂ 'ਤੇ ਉਦਘਾਟਨ ਸਮਾਰੋਹ ਦੀ ਤਰੀਕ 4 ਅਪ੍ਰੈਲ ਵੀਰਵਾਰ ਛਪੀ ਹੋਈ ਹੈ, ਜਦਕਿ 4 ਅਪ੍ਰੈਲ ਨੂੰ ਬੁੱਧਵਾਰ ਦਾ ਦਿਨ ਹੈ। ਖੇਡਾਂ ਦੇ ਮੁਖੀ ਮਾਰਕ ਪੀਟਰਸ ਨੇ ਕਿਹਾ, ''ਮੈਂ ਬਹੁਤ ਨਿਰਾਸ਼ ਹੋਇਆ, ਜਦੋਂ ਟਿਕਟੇਕ (ਟਿਕਟ ਮੁਹੱਈਆ ਕਰਵਾਉਣ ਵਾਲੀ ਕੰਪਨੀ) ਨੇ ਸਾਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਗਲਤੀ ਕਰ ਦਿੱਤੀ ਹੈ।''