ਟਾਈਗਰ ਵੁਡਸ ਦੇ ਗੁੱਟ ਦੀ ਹੋਈ ਸਰਜਰੀ
Thursday, Aug 29, 2019 - 02:02 AM (IST)

ਲਾਸ ਏਂਜਲਸ- ਟਾਈਗਰ ਵੁਡਸ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਖੱਬੇ ਗਿੱਟੇ ਦੀ ਸਰਜਰੀ ਹੋਈ ਹੈ। ਵੁਡਸ ਨੇ ਨਾਲ ਹੀ ਕਿਹਾ ਕਿ ਉਸ ਨੂੰ ਅਕਤੂਬਰ ਵਿਚ ਜਾਪਾਨ ਵਿਚ ਪੀ. ਜੀ. ਏ. ਟੂਰ ਦੀ ਪਹਿਲਾ ਪ੍ਰਤੀਯੋਗਿਤਾ ਤੱਕ ਫਿੱਟ ਹੋਣ ਦੀ ਉਮੀਦ ਹੈ। ਟਵਿਟਰ ’ਤੇ ਸੰਖੇਪ ਸੰਦੇਸ਼ ਵਿਚ ਸਾਬਕਾ ਮਾਸਟਰਸ ਚੈਂਪੀਅਨ ਵੁਡਸ ਨੇ ਕਿਹਾ ਕਿ ਪਿਛਲੇ ਹਫਤੇ ਕਾਟਰੀਲੇਜ ਨੂੰ ਹੋਏ ਮਾਮੂਲੀ ਨੁਕਸਾਨ ਨੂੰ ਠੀਕ ਕਰਨ ਲਈ ਉਸ ਦੀ ਸਰਜਰੀ ਹੋਈ।