ਸੱਟ ਤੋਂ ਬਾਅਦ ਰਿਕਵਰੀ ਦੀ ਰਾਹ ’ਤੇ ਸਾਹਾ, ਨੈੱਟ ਪ੍ਰੈੈਕਟਿਸ ਕਰਦੇ ਆਏ ਨਜ਼ਰ
Wednesday, Nov 18, 2020 - 07:26 PM (IST)
ਸਿਡਨੀ— ਤਜਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਸੱਟ ਦੇ ਸ਼ਿਕਾਰ ਹੋਣ ਦੇ ਬਾਅਦ ਹੁਣ ਵਾਪਸੀ ਦੀ ਤਿਆਰੀ ਕਰ ਰਹੇ ਹਨ ਤੇ ਟੀਮ ਇੰਡੀਆ ਦੇ ਨਾਲ ਨੈਟਸ ’ਚ ਪ੍ਰੈਕਟਿਸ ਕਰਦੇ ਦਿਖਾਈ ਦਿੱਤੇ। ਸਾਹਾ ਆਸਟਰੇਲੀਆ ਖਿਲਾਫ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ’ਚ ਖੇਡਦੇ ਨਜ਼ਰ ਆ ਸਕਦੇ ਹਨ। ਸਾਹਾ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡਦੇ ਹੋਏ ਹੈਮਸਟ੍ਰਿੰਗ ਇੰਜਰੀ ਹੋਈ ਸੀ। ਉਨ੍ਹਾਂ ਨੇ ਸਨਰਾਈਜ਼ਰਜ਼ ਦੇ ਲਈ ਦੋ ਮੈਚ ਜੇਤੂ ਪਾਰੀਆਂ ਖੇਡਦੇ ਹੋਏ ਦੋ ਅਰਧ ਸੈਂਕੜੇ ਠੋਕੇ ਸਨ।
ਇਹ ਵੀ ਪੜ੍ਹੋ : ਇੰਗਲੈਂਡ ਦੀ ਟੀਮ 16 ਸਾਲਾਂ 'ਚ ਪਹਿਲੀ ਵਾਰ ਕਰੇਗੀ ਪਾਕਿਸਤਾਨ ਦਾ ਦੌਰਾ
Look who is batting in the nets today. Hello @Wriddhipops! 💪 #TeamIndia pic.twitter.com/GEzLKcSdVF
— BCCI (@BCCI) November 18, 2020
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਹਾ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ’ਚ ਉਹ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ। ਬੀ. ਸੀ. ਸੀ. ਆਈ. ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਦੇਖੋ ਕੌਣ ਬੱਲੇਬਾਜ਼ੀ ਕਰ ਰਿਹਾ ਹੈ, ਹੈਲੋ ਰਿਧੀਮਾਨ ਸਾਹਾ। ਫ਼ਿਲਹਾਲ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਪੁਰੀ ਤਰ੍ਹਾਂ ਠੀਕ ਹਨ ਜਾਂ ਨਹੀਂ ਪਰ ਅਜੇ ਟੈਸਟ ਸੀਰੀਜ਼ ਨੂੰ ਲੈ ਕੇ ਮਹੀਨਾ ਬਾਕੀ ਹੈ। ਅਜਿਹੇ ’ਚ ਉਨ੍ਹਾਂ ਦੇ ਠੀਕ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਾਤ ਸਮੰਦਰ ਪਾਰ ਗਾਣੇ 'ਤੇ ਧਵਨ ਨੇ 'ਲੈਲਾ' ਨਾਲ ਕੀਤੀ ਮਸਤੀ, ਦੇਖੋ ਮਜ਼ੇਦਾਰ ਵੀਡੀਓ
ਸਾਹਾ ਨੇ 37 ਟੈਸਟ ਮੈਚਾਂ ਦੀ 50 ਇਨਿੰਗ ’ਚ ਹਿੱਸਾ ਲੈਂਦੇ ਹੋਏ 30.2 ਦੀ ਔਸਤ ਨਾਲ 1238 ਦੌੜਾਂ ਬਣਾਈਆਂ ਹਨ ਜਿਸ ’ਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 117 ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 5 ਅਰਧ ਸੈਂਕੜੇ ਲਾਏ ਹਨ। ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਟੈਸਟ 17 ਦਸੰਬਰ ਤੋਂ 21 ਦਸੰਬਰ ਤੱਕ ਖੇਡਿਆ ਜਾਵੇਗਾ ਜੋ ਕਿ ਇਕ ਡੇ-ਨਾਈਟ ਟੈਸਟ ਹੋਵੇਗਾ। ਇਸ ਸੀਰੀਜ਼ ਦੇ ਦੌਰਾਨ ਕੁਲ 4 ਟੈਸਟ ਖੇਡੇ ਜਾਣਗੇ ਜੋ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ।