ਕੁਸ਼ਤੀ ਰਾਸ਼ਟਰੀ ਖੇਡ ਬਣਨ ਦੀ ਹੱਕਦਾਰ : ਬਜਰੰਗ ਪੂਨੀਆ
Sunday, Jan 27, 2019 - 10:55 PM (IST)

ਗ੍ਰੇਟਰ ਨੋਇਡਾ- ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕੁਸ਼ਤੀ ਨੂੰ ਰਾਸ਼ਟਰੀ ਖੇਡ ਐਲਾਨ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਖੇਡ ਨੇ ਪਿਛਲੀਆਂ ਤਿੰਨ ਓਲੰਪਿਕ ਖੇਡਾਂ ਵਿਚ ਦੇਸ਼ ਨੂੰ ਤਮਗਾ ਦਿਵਾਇਆ ਹੈ। ਉਸ ਨੇ ਕਿਹਾ ਕਿ ਜਿਹੜੀ ਖੇਡ ਦੇਸ਼ ਲਈ ਤਮਗਾ ਜਿੱਤਦੀ ਹੈ, ਉਸ ਨੂੰ ਰਾਸ਼ਟਰੀ ਖੇਡ ਐਲਾਨ ਕਰਨ ਵਿਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।