ਕੁਸ਼ਤੀ : ਧਨਖੜ ਬਾਹਰ, ਕਾਦਿਆਨ ਤੇ ਮਲਿਕ ਕੁਆਰਟਰ ਫਾਈਨਲ ’ਚ ਪਹੁੰਚੇ
Friday, May 07, 2021 - 03:35 AM (IST)
ਸੋਫੀਆ (ਬੁਲਗਾਰੀਆ)– ਪਹਿਲਵਾਨ ਸਤਿਆਵਾਨ ਕਾਦਿਆਨ ਤੇ ਸੁਮਿਤ ਮਲਿਕ ਨੇ ਕੁਆਰਟਰ ਫਾਈਨਲ ਵਿਚ ਪਹੁੰਚ ਕੇ ਭਾਰਤੀ ਉਮੀਦਾਂ ਨੂੰ ਜਿਊਂਦੇ ਰੱਖਿਆ ਹੈ ਪਰ ਅਮਿਤ ਧਨਖੜ ਸ਼ੁਰੂਆਤੀ ਮੁਕਾਬਲਾ ਹਾਰ ਜਾਣ ਤੋਂ ਬਾਅਦ ਵਿਸ਼ਵ ਓਲੰਪਿਕ ਕੁਆਲੀਫਾਇਰ ਵਿਚੋਂ ਬਾਹਰ ਹੋ ਗਏ ਹਨ। ਧਨਖੜ 74 ਕਿ. ਗ੍ਰਾ. ਕੁਆਲੀਫਿਕੇਸ਼ਨ ਬਾਊਟ ਵਿਚ ਮੋਲਦੋਵਾ ਦੇ ਮਿਹੇਲ ਸਾਵਾ ਤੋਂ 6-9 ਨਾਲ ਹਾਰ ਗਿਆ, ਜਿਸ ਨਾਲ ਓਲੰਪਿਕ ਦਾ ਉਸਦਾ ਸੁਪਨਾ ਟੁੱਟ ਗਿਆ। ਪਹਿਲੇ ਪੀਰੀਅਰਡ ਵਿਚ 0-4 ਨਾਲ ਪਿਛੜਨ ਤੋਂ ਬਾਅਦ ਧਨਕਰ ਨੇ ਦੂਜੇ ਪੀਰੀਅਰਡ ਵਿਚ ਵਾਪਸੀ ਕੀਤੀ ਪਰ ਉਹ ਮੋਲਦੋਵਾ ਦੇ ਪਹਿਲਵਾਨ ਨੂੰ ਪਟਖਨੀ ਨਹੀਂ ਦੇ ਸਕਿਆ। ਧਨਖੜ ਦੀ ਹਾਰ ਨਾਲ ਇਹ ਵੀ ਤੈਅ ਹੋ ਗਿਆ ਹੈ ਕਿ ਉਹ ਟੋਕੀਓ ਓਲੰਪਿਕ ਦੀਆਂ 74 ਕਿ. ਗ੍ਰਾ. ਵਰਗ ਵਿਚ ਭਾਰਤ ਨੂੰ ਪ੍ਰਤੀਨਿਧਤੀ ਨਹੀਂ ਮਿਲੇਗੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਓਲੰਪਿਕ ਕੁਆਲੀਫਿਕੇਸ਼ਨ ਲਈ ਇਹ ਆਖਰੀ ਟੂਰਨਾਮੈਂਟ ਹੈ, ਜਿਸ ਵਿਚ ਕਾਦਿਆਨ (97 ਕਿ. ਗ੍ਰਾ.) ਤੇ ਸੁਮਿਤ ਮਲਿਕ (125 ਕਿ. ਗ੍ਰਾ.) ਕੋਲ ਟਿਕਟ ਹਾਸਲ ਕਰਨ ਦਾ ਮੌਕਾ ਹੈ। ਕਾਦਿਆਨ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਪਿਊਟੋ ਰਿਕੋ ਦੇ ਇਵਾਨ ਅਮਾਦੌਰ ਰਾਮੋਸ ਨੂੰ 5-2 ਨਾਲ ਹਰਾਇਆ। ਸੁਮਿਤ 125 ਕਿ. ਗ੍ਰਾ. ਵਰਗ ਵਿਚ ਕ੍ਰਿਗਿਸਤਾਨ ਦੇ ਅਯਾਲ ਲਾਜਰੇਵ ਵਿਰੁੱਧ ਆਖਰੀ 25 ਸੈਕੰਡ ਵਿਚ 1-2 ਨਾਲ ਪਿੱਛੇ ਚੱਲ ਰਿਹਾ ਸੀ ਪਰ ਆਖਰੀ ਪਲਾਂ ਵਿਚ ਉਹ 1 ਅੰਕ ਹਾਸਲ ਕਰਨ ਵਿਚ ਸਫਲ ਰਿਹਾ। ਉਸ ਨੇ 2-2 ਦੀ ਬਰਾਬਰੀ ਨਾਲ ਆਖਰੀ ਅੰਕ ਹਾਸਲ ਕਰਨ ਦੇ ਆਧਾਰ ’ਤੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।