ਕੁਸ਼ਤੀ ਅਤੇ ਨੈਸ਼ਨਲ ਕਬੱਡੀ ਲਈ ਟ੍ਰਾਇਲ ਭਲਕੇ
Wednesday, Mar 06, 2019 - 05:00 PM (IST)

ਨਾਰਨੌਂਦ— ਕੁਸ਼ਤੀ ਅਤੇ ਕਬੱਡੀ ਭਾਰਤ ਦੀਆਂ ਮੁੱਖ ਖੇਡਾਂ 'ਚ ਸ਼ੁਮਾਰ ਹਨ। ਪਿਛਲੇ ਕੁਝ ਸਮੇਂ ਤੋਂ ਕਬੱਡੀ ਅਤੇ ਕੁਸ਼ਤੀ ਕੌਮਾਂਤਰੀ ਪੱਧਰ 'ਤੇ ਵੀ ਕਾਫੀ ਮਸ਼ਹੂਰ ਹੋਏ ਹਨ। ਕੁਸ਼ਤੀ ਅਤੇ ਕਬੱਡੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਮਿਰਚਪੁਰ ਦੀ ਸ਼ਹੀਦ ਭਗਤ ਸਿੰਘ ਕੁਸ਼ਤੀ ਅਕੈਡਮੀ 'ਚ ਭਾਰਤੀ ਖੇਡ ਅਥਾਰਿਟੀ ਲਈ ਕੁਸ਼ਤੀ ਦੇ ਟ੍ਰਾਇਲ ਅੱਠ ਮਾਰਚ ਨੂੰ ਹੋਣਗੇ। ਅਕੈਡਮੀ ਦੇ ਸੰਚਾਲਕ ਅਜੇ ਪਹਿਲਵਾਨ ਨੇ ਦੱਸਿਆ ਕਿ ਕੁਸ਼ਤੀ ਅਤੇ ਨੈਸ਼ਨਲ ਕਬੱਡੀ ਲਈ 10 ਤੋਂ 16 ਸਾਲ ਦੀ ਉਮਰ ਦੇ ਮੁੰਡਿਆਂ ਦੇ ਟ੍ਰਾਇਲ ਹੋਣਗੇ।