ਪਹਿਲਵਾਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ, ਕ੍ਰਿਪਾ ਕਰਕੇ ਸਾਡੇ 'ਮਨ ਕੀ ਬਾਤ' ਸੁਣੋ

04/27/2023 2:19:32 PM

ਨਵੀਂ ਦਿੱਲੀ (ਭਾਸ਼ਾ)- ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ 'ਤੁਸੀਂ ਸਾਡੇ ਮਨ ਕੀ ਬਾਤ ਕਿਉਂ ਨਹੀਂ ਸੁਣ ਰਹੇ? ਅਤੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ.ਐੱਫ.ਆਈ.) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਚਰਚਾ ਕਰਨ ਲਈ ਉਨ੍ਹਾਂ ਤੋਂ ਸਮਾਂ ਮੰਗਿਆ ਹੈ। ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਗੰਭੀਰ ਦੋਸ਼ਾਂ ਦੀ ਜਾਂਚ ਲਈ ਨਿਗਰਾਨੀ ਕਮੇਟੀ ਦੇ ਗਠਨ ਤੋਂ ਬਾਅਦ ਆਪਣਾ ਧਰਨਾ ਖ਼ਤਮ ਕਰਨ ਦੇ ਤਿੰਨ ਮਹੀਨਿਆਂ ਬਾਅਦ ਐਤਵਾਰ ਨੂੰ ਕੁਸ਼ਤੀ ਮਹਾਸੰਘ ਦੇ ਮੁਖੀ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਕੀਤਾ। ਖੇਡ ਮੰਤਰਾਲਾ ਨੇ ਅਜੇ 6 ਮੈਂਬਰੀ ਨਿਗਰਾਨੀ ਪੈਨਲ ਦੇ ਨਤੀਜਿਆਂ ਨੂੰ ਜਨਤਕ ਨਹੀਂ ਕੀਤਾ ਹੈ, ਜਿਸ ਨੇ 5 ਅਪ੍ਰੈਲ ਨੂੰ ਆਪਣੀ ਰਿਪੋਰਟ ਸੌਂਪੀ ਸੀ। ਪਹਿਲਵਾਨਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਜਦੋਂ ਉਹ ਤਮਗਾ ਜਿੱਤਦੇ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ ਪਰ ਹੁਣ ਜਦੋਂ ਉਹ ਨਿਆਂ ਮੰਗ ਰਹੇ ਹਨ ਤਾਂ ਉਨ੍ਹਾਂ ਦੀ ਦੁਰਦਸ਼ਾ 'ਤੇ ਅੱਖਾਂ ਬੰਦ ਕਰ ਲਈਆਂ ਹਨ।

ਇਹ ਵੀ ਪੜ੍ਹੋ: ਨਾਈਟ ਰਾਈਡਰਜ਼ ਖ਼ਿਲਾਫ਼ ਹਾਰ ਤੋਂ ਬਾਅਦ ਬੋਲੇ ਕੋਹਲੀ, ਅਸੀਂ ਉਨ੍ਹਾਂ ਨੂੰ ਜਿੱਤ ਤੋਹਫ਼ੇ 'ਚ ਦੇ ਦਿੱਤੀ

ਰੀਓ ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਮੀਡੀਆ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ 'ਬੇਟੀ ਬਚਾਓ' ਅਤੇ 'ਬੇਟੀ ਪੜ੍ਹਾਓ' ਬਾਰੇ ਗੱਲ ਕਰਦੇ ਹਨ ਅਤੇ ਹਰ ਕਿਸੇ ਦੀ 'ਮਨ ਕੀ ਬਾਤ' ਸੁਣਦੇ ਹਨ। ਕੀ ਉਹ ਸਾਡੀ 'ਮਨ ਕੀ ਬਾਤ' ਨਹੀਂ ਸੁਣ ਸਕਦੇ? ਜਦੋਂ ਅਸੀਂ ਮੈਡਲ ਜਿੱਤਦੇ ਹਾਂ, ਤਾਂ ਉਹ ਸਾਨੂੰ ਆਪਣੇ ਘਰ ਬੁਲਾਉਂਦੇ ਹਨ ਅਤੇ ਸਾਨੂੰ ਬਹੁਤ ਸਤਿਕਾਰ ਦਿੰਦੇ ਹਨ ਅਤੇ ਸਾਨੂੰ ਆਪਣੀਆਂ ਧੀਆਂ ਕਹਿੰਦੇ ਹਨ। ਅੱਜ ਅਸੀਂ ਉਨ੍ਹਾਂ ਨੂੰ ਸਾਡੀ 'ਮਨ ਕੀ ਬਾਤ' ਸੁਣਨ ਦੀ ਅਪੀਲ ਕਰਦੇ ਹਾਂ। ਜ਼ਿਕਰਯੋਗ ਹੈ ਕਿ ਸਾਕਸ਼ੀ ਨੇ ਪ੍ਰਧਾਨ ਮੰਤਰੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਨਾਲ ਤੁਲਨਾ ਕੀਤੀ, ਜਿਸ ਦੇ 100 ਪ੍ਰੋਗਰਾਮ ਪੂਰੇ ਹੋ ਰਹੇ ਹਨ ਅਤੇ ਇਸ ਪ੍ਰਾਪਤੀ ਨੂੰ ਦਰਸਾਉਣ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਪ੍ਰਦਰਸ਼ਨ ਨੇ ਲਿਆ ਸਿਆਸੀ ਰੰਗ, ਕਿਸਾਨ ਆਗੂਆਂ ਨੇ ਵੀ ਖਿਡਾਰੀਆਂ ਦਾ ਦਿੱਤਾ ਸਾਥ

ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ ਕਿ ਸਾਡੇ ਕੋਲ (ਸੰਬੰਧਿਤ ਲੋਕਾਂ ਦੇ) ਟੈਲੀਫੋਨ ਨੰਬਰ ਵੀ ਨਹੀਂ ਹਨ ਤਾਂ ਜੋ ਅਸੀਂ ਉਨ੍ਹਾਂ ਤੱਕ ਪਹੁੰਚ ਸਕੀਏ, ਇਸ ਲਈ ਅਸੀਂ ਮੀਡੀਆ ਰਾਹੀਂ ਇਹ ਮੁੱਦੇ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣ ਦੀ ਅਪੀਲ ਕਰ ਰਹੇ ਹਾਂ। ਸ਼ਾਇਦ ਫਿਰ ਉਹ ਸਾਡੀ ਪੁਕਾਰ ਸੁਣ ਲੈਣ। ਸਾਡੀ ਰੂਹ ਲਗਭਗ ਮਰ ਚੁੱਕੀ ਹੈ, ਸ਼ਾਇਦ ਉਹ ਦੇਖ ਲੈਣ। ਟੋਕੀਓ ਖੇਡਾਂ ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਇਹ ਭਾਰਤ ਦੀਆਂ ਧੀਆਂ ਤੁਹਾਡੇ ਅੱਗੇ ਬੇਨਤੀ ਕਰ ਰਹੀਆਂ ਹਨ, ਕਿਰਪਾ ਕਰਕੇ ਇਨ੍ਹਾਂ ਨਾਲ ਇਨਸਾਫ ਕਰੋ। ਬਜਰੰਗ ਨੇ ਅੱਗੇ ਕਿਹਾ ਕਿ ਅਸੀਂ ਅਭਿਆਸ ਲਈ ਕੁਸ਼ਤੀ ਮੈਟ ਲੈ ਕੇ ਆਏ ਸੀ ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ, ਇੱਥੋਂ ਤੱਕ ਕਿ ਅਸੀਂ ਇੱਥੇ ਆਪਣਾ ਖਾਣਾ ਨਹੀਂ ਬਣਾ ਸਕਦੇ ਕਿਉਂਕਿ ਇੱਥੇ ਇਜਾਜ਼ਤ ਨਹੀਂ ਹੈ। ਹੁਣ ਸਾਨੂੰ ਸਾਹ ਲੈਣ ਲਈ ਵੀ ਆਗਿਆ ਲੈਣੀ ਪਵੇਗੀ? ਉਨ੍ਹਾਂ ਇਹ ਵੀ ਕਿਹਾ ਕਿ ਡਬਲਯੂ.ਐੱਫ.ਆਈ ਦੇ ਮੁਖੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪਹਿਲਵਾਨ ਮਾਮਲਾ: ਬਬੀਤਾ ਫੋਗਾਟ ਦਾ ਵੱਡਾ ਦੋਸ਼, ਨਿਗਰਾਨੀ ਕਮੇਟੀ ਦੀ ਮੈਂਬਰ ਰਾਧਿਕਾ ਸ਼੍ਰੀਮਾਨ ਨੇ ਹੱਥੋਂ ਖੋਹੀ ਰਿਪੋਰਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


cherry

Content Editor

Related News