ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਨੂੰ ਚੁਣੌਤੀ, ਜੇਕਰ ਬੇਕਸੂਰ ਹੋ ਤਾਂ ਨਾਰਕੋ ਟੈਸਟ ਕਰਵਾਓ

05/10/2023 4:56:20 PM

ਨਵੀਂ ਦਿੱਲੀ (ਭਾਸ਼ਾ)- ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਬੁੱਧਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਬੇਕਸੂਰ ਹਨ ਤਾਂ ਉਹ ਝੂਠ ਫੜਨ ਵਾਲਾ ਨਾਰਕੋ ਟੈਸਟ ਕਰਵਾਉਣ। ਬ੍ਰਿਜ ਭੂਸ਼ਣ 'ਤੇ 7 ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਮੁਕਾਬਲਿਆਂ ਦੇ ਆਯੋਜਨ ਨਾਲ ਜੁੜੇ ਹੋਣਗੇ ਤਾਂ ਉਹ ਮੁਕਾਬਲੇ ਕਰਵਾਉਣ ਦਾ ਵਿਰੋਧ ਕਰਨਗੇ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਸਾ ਦੇ ਮੱਦੇਨਜ਼ਰ ਫੇਸਬੁੱਕ, ਟਵਿਟਰ ਅਤੇ ਯੂਟਿਊਬ 'ਤੇ ਲਗਾਈ ਪਾਬੰਦੀ

ਸਾਕਸ਼ੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਂ WFI ਪ੍ਰਧਾਨ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦੀ ਹਾਂ। ਅਸੀਂ ਵੀ ਟੈਸਟ ਕਰਵਾਉਣ ਲਈ ਤਿਆਰ ਹਾਂ। ਸੱਚਾਈ ਸਾਹਮਣੇ ਆਉਣ ਦਿਓ, ਕੌਣ ਦੋਸ਼ੀ ਹੈ ਅਤੇ ਕੌਣ ਨਹੀਂ।” ਇਕ ਹੋਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸਾਰੇ ਮੁਕਾਬਲੇ IOA (ਭਾਰਤੀ ਓਲੰਪਿਕ ਸੰਘ) ਦੇ ਐਡ-ਹਾਕ ਪੈਨਲ ਦੇ ਅਧੀਨ ਹੋਣ। ਜੇਕਰ WFI ਮੁਖੀ ਕਿਸੇ ਵੀ ਤਰੀਕੇ ਨਾਲ ਇਸ ਨਾਲ ਜੁੜੇ ਹੋਣਗੇ ਤਾਂ ਅਸੀਂ ਇਸਦਾ ਵਿਰੋਧ ਕਰਾਂਗੇ।'

ਇਹ ਵੀ ਪੜ੍ਹੋ: ਰਾਵਲਪਿੰਡੀ ’ਚ ਫੌਜ ਦੀ ਗੁਪਤ ਮੀਟਿੰਗ ’ਚ ਬੁਣਿਆ ਗਿਆ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਜਾਲ

ਪਹਿਲਵਾਨਾਂ ਨੇ ਵੀਰਵਾਰ ਨੂੰ ਬ੍ਰਿਜ ਭੂਸ਼ਣ ਦੇ ਖਿਲਾਫ "ਤਫ਼ਤੀਸ਼ ਦੀ ਧੀਮੀ ਰਫਤਾਰ" ਦੇ ਵਿਰੋਧ ਵਿੱਚ ਬਾਂਹਾਂ 'ਤੇ ਕਾਲੀ ਪੱਟੀ ਬੰਨ੍ਹਣ ਦਾ ਫੈਸਲਾ ਕੀਤਾ। ਪ੍ਰਦਰਸ਼ਨਕਾਰੀ ਇੱਕ ਨਾਬਾਲਗ ਸਮੇਤ 7 ਮਹਿਲਾ ਪਹਿਲਵਾਨਾਂ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਦਿੱਲੀ ਪੁਲਸ ਨੇ 28 ਅਪ੍ਰੈਲ ਨੂੰ WFI ਪ੍ਰਧਾਨ ਦੇ ਖਿਲਾਫ ਦੋ FIR ਦਰਜ ਕੀਤੀਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News