ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪੁੱਜੀ ਦਿੱਲੀ ਪੁਲਸ

Tuesday, Jun 01, 2021 - 10:32 AM (IST)

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪੁੱਜੀ ਦਿੱਲੀ ਪੁਲਸ

ਹਰਿਦੁਆਰ (ਭਾਸ਼ਾ)– ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਲੈ ਕੇ ਦਿੱਲੀ ਪੁਲਸ ਉਤਰਾਖੰਡ ਪੁੱਜੀ। ਪੁਲਸ ਨੇ ਹਰਿਦੁਆਰ, ਰਿਸ਼ੀਕੇਸ਼ ਅਤੇ ਦੇਹਰਾਦੂਨ ਵਿਚ ਅਹਿਮ ਸੁਰਾਗ ਇਕੱਠੇ ਕੀਤੇ। ਇਥੋਂ ਟੀਮ ਪੰਜਾਬ ਰਵਾਨਾ ਹੋ ਗਈ। ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਵੀ ਦੋਸ਼ੀ ਪਾਇਆ ਗਿਆ ਹੈ। ਹੱਤਿਆ ਤੋਂ ਬਾਅਦ ਸੁਸ਼ੀਲ ਕੁਮਾਰ ਕਾਫੀ ਦਿਨ ਤੱਕ ਫ਼ਰਾਰ ਰਿਹਾ। ਇਸ ਦੌਰਾਨ ਉਸ ਦੀ ਲੋਕੇਸ਼ਨ ਹਰਿਦੁਆਰ ਦੇ ਸ਼ਾਂਤਰਸ਼ਾਹ ਦੇ ਕਰੀਬ ਵੀ ਮਿਲੀ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਪੁਲਸ ਸੁਰਾਗ ਇਕੱਠਾ ਕਰਨ ਵਿਚ ਲੱਗੀ ਹੈ।

ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!

ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਸ਼ਾਂਤਰਸ਼ਾਹ ਦੇ ਕਰੀਬ ਜਾਂਚ-ਪੜਤਾਲ ਕੀਤੀ। ਇਸ ਤੋਂ ਬਾਅਦ ਉਸ ਨੂੰ ਇਥੋਂ ਲੈ ਕੇ ਰਿਸ਼ੀਕੇਸ਼ ਰਵਾਨਾ ਹੋ ਗਈ। ਹਰਿਦੁਆਰ ਵਿਚ ਇਕ ਪਾਸੇ ਮਸ਼ਹੂਰ ਸੰਤ ਦੇ ਇਥੇ ਦਿੱਲੀ ਪੁਲਸ ਦੇ ਪੁੱਜਣ ਦੀ ਚਰਚਾ ਚੱਲਦੀ ਰਹੀ। ਉਥੇ ਹੀ ਦਿੱਲੀ ਪੁਲਸ ਨੇ ਹਰਿਦੁਆਰ ਪੁਲਸ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਹਰਿਦੁਆਰ ਪੁਲਸ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਦਿੱਲੀ ਪੁਲਸ ਦੇ ਹਰਿਦੁਆਰ ਆਉਣ ਦੀ ਵੀ ਕੋਈ ਜਾਣਕਾਰੀ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News