ਪਹਿਲਵਾਨ ਰਿਤੂ ਫੋਗਟ ਟਾਪਸ ''ਚੋਂ ਬਾਹਰ
Wednesday, Mar 20, 2019 - 04:34 AM (IST)

ਨਵੀਂ ਦਿੱਲੀ— ਫੋਗਟ ਭੈਣਾਂ ਵਿਚ ਸਭ ਤੋਂ ਛੋਟੀ ਪਹਿਲਵਾਨ ਰਿਤੂ ਫੋਗਟ ਨੂੰ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) 'ਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨੇ ਮਿਕਸਡ ਮਾਰਸ਼ਲ ਆਰਟ ਵਿਚ ਡੈਬਿਊ ਕਰਨ ਦਾ ਫੈਸਲਾ ਕੀਤਾ। ਭਾਰਤੀ ਖੇਡ ਅਥਾਰਟੀ ਨੇ ਰਿਤੂ ਨੂੰ ਟਾਪਸ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸ ਨੇ ਖੁਦ ਨੂੰ ਟੋਕੀਓ ਓਲੰਪਿਕ 2020 ਲਈ ਉਪਲੱਬਧ ਨਹੀਂ ਦੱਸਿਆ ਹੈ। ਉਹ ਸਿੰਗਾਪੁਰ ਵਿਚ ਐੱਮ. ਐੱਮ. ਏ. ਵਿਚ ਡੈਬਿਊ ਕਰੇਗੀ। ਸਾਈ ਨੇ ਇਕ ਬਿਆਨ 'ਚ ਕਿਹਾ ਕਿ ਪਹਿਲਵਾਨ ਰਿਤੂ ਫੋਗਟ ਨੂੰ ਪਹਿਲੇ ਟਾਪਸ 'ਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ 2020 ਓਲੰਪਿਕ ਨਹੀਂ ਖੇਡੇਗੀ। ਉਹ ਸਿੰਗਾਪੁਰ 'ਚ ਮਿਕਸਡ ਮਾਰਸ਼ਲ ਆਰਟ 'ਚ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ।