Protest : ਬਬੀਤਾ ਫੋਗਾਟ ਪੁੱਜੀ ਜੰਤਰ-ਮੰਤਰ, ਕਿਹਾ- ਭਾਰਤ 'ਚ ਇੱਕ ਵੀ ਕੁੜੀ ਨਹੀਂ ਪੈਦਾ ਹੋਣੀ ਚਾਹੀਦੀ ਜੇ...

01/19/2023 7:01:57 PM

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ (ਬੀਜੇਵਾਈਐਮ) ਦੀ ਨੇਤਾ ਬਬੀਤਾ ਫੋਗਾਟ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਖਿਡਾਰੀਆਂ ਦੀ ਰੱਖਿਆ ਕਰਨਗੇ। ਇਸ ਨਾਲ ਸਬੰਧਤ ਮਾਮਲੇ ਨੂੰ ਸਰਕਾਰ ਅੱਗੇ ਉਠਾਉਣਗੇ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਵਿਨੇਸ਼ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ 4-5 ਮਹਿਲਾ ਪਹਿਲਵਾਨ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਉਣਗੇ। ਜੇਕਰ ਸਾਡੇ ਵਰਗੇ ਪਹਿਲਵਾਨਾਂ ਨਾਲ ਅਜਿਹਾ ਹੋ ਰਿਹਾ ਹੈ ਤਾਂ ਬਾਕੀ ਕੁੜੀਆਂ ਕਿੰਨੀਆਂ ਸੁਰੱਖਿਅਤ ਹਨ। ਜੇਕਰ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਤਾਂ ਭਾਰਤ ਵਿੱਚ ਇੱਕ ਵੀ ਲੜਕੀ ਪੈਦਾ ਨਹੀਂ ਹੋਣੀ ਚਾਹੀਦੀ। ਵਿਨੇਸ਼ ਫੋਗਾਟ ਨੇ ਕਿਹਾ ਕਿ ਸਾਡੇ ਦੋਸ਼ ਸੱਚ ਹਨ। ਅਸੀਂ ਕੁਸ਼ਤੀ ਨੂੰ ਮੁੜ ਸੁਰਜੀਤ ਕਰਨਾ ਹੈ। ਸਾਨੂੰ ਸਾਹਮਣੇ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇ।

ਇਹ ਵੀ ਪੜ੍ਹੋ : ਓਲੰਪਿਕ ਖੇਡਾਂ 'ਚ 8 ਵਾਰ ਸੋਨ ਤਮਗਾ ਜੇਤੂ ਉਸੇਨ ਬੋਲਟ ਹੋਇਆ ਕੰਗਾਲ, ਖਾਤੇ 'ਚੋਂ ਉੱਡੇ 98 ਕਰੋੜ ਰੁਪਏ

ਬਬੀਤਾ ਫੋਗਾਟ ਨੇ ਵੀਰਵਾਰ ਨੂੰ ਪਹਿਲਵਾਨਾਂ ਵਿਚਾਲੇ ਪਹੁੰਚ ਕੇ ਕਿਹਾ, ''ਮੈਂ ਕੁਸ਼ਤੀ ਦੇ ਇਸ ਮਾਮਲੇ 'ਚ ਆਪਣੇ ਸਾਰੇ ਸਾਥੀ ਖਿਡਾਰੀਆਂ ਨਾਲ ਖੜ੍ਹੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਇਸ ਮੁੱਦੇ ਨੂੰ ਸਰਕਾਰ ਕੋਲ ਹਰ ਪੱਧਰ 'ਤੇ ਉਠਾਉਣ ਲਈ ਕੰਮ ਕਰਾਂਗੀ ਅਤੇ ਖਿਡਾਰੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਭਵਿੱਖ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਬਾਰੇ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੀ। ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਤੇ ਇਨਸਾਫ ਦੀ ਲੜਾਈ 'ਚ ਉਹ ਉਨ੍ਹਾਂ ਨਾਲ ਖੜ੍ਹੀ ਹੈ।

ਜ਼ਿਕਰਯੋਗ ਹੈ ਕਿ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਖਿਡਾਰੀਆਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਹਾਲਾਂਕਿ ਭਾਜਪਾ ਦੇ ਸੰਸਦ ਮੈਂਬਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News