ਪਹਿਲਵਾਨ ਨਰਸਿੰਘ ਯਾਦਵ ਕੋਵਿਡ-19 ਜਾਂਚ ’ਚ ਨੈਗੇਟਿਵ, ਵਿਸ਼ਵ ਕੱਪ ਲਈ ਤਿਆਰ
Friday, Dec 04, 2020 - 09:57 PM (IST)
ਨਵੀਂ ਦਿੱਲੀ- ਪਹਿਲਵਾਨ ਨਰਸਿੰਘ ਦੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਸ ਨਾਲ ਉਸ ਦੀ ਸਰਬੀਆ ’ਚ ਅਗਲੀ ਵਿਸ਼ਵ ਕੱਪ ’ਚ ਹਿੱਸੇਦਾਰੀ ਦੀ ਪੁਸ਼ਟੀ ਹੋ ਗਈ ਹੈ। 4 ਸਾਲ ਦੀ ਪਾਬੰਦੀ ਤੋਂ ਬਾਅਦ ਮੁਕਾਬਲੇਬਾਜ਼ੀ ਕੁਸ਼ਤੀ ’ਚ ਵਾਪਸੀ ਕਰ ਰਹੇ ਨਰਸਿੰਘ ਨੇ ਭਾਰਤੀ ਟੀਮ ’ਚ 74 ਕਿ. ਗ੍ਰਾ. ’ਚ ਜਤਿੰਦਰ ਕਿਨ੍ਹਾ ਦੀ ਜਗ੍ਹਾ ਲਈ ਸੀ ਪਰ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਹਿੱਸਾ ਲੈਣ ’ਤੇ ਸ਼ੱਕ ਹੋ ਗਿਆ ਸੀ। ਭਾਰਤੀ ਕੁਸ਼ਤੀ ਮਹਾਸੰਘ ਨੇ ਪੁਸ਼ਟੀ ਕੀਤੀ ਕਿ ਉਹ 14 ਦਸੰਬਰ ਨੂੰ ਪੁਰਸ਼ ਫ੍ਰੀਸਟਾਈਲ ਟੀਮ ਦੇ ਨਾਲ ਬੇਲਗ੍ਰੇਡ ਜਾਵੇਗਾ।
ਇਹ ਵੀ ਪੜ੍ਹੋ : ਜਡੇਜਾ ਨੇ ਤੋੜਿਆ ਧੋਨੀ ਦਾ ਰਿਕਾਰਡ, 7ਵੇਂ ਨੰਬਰ 'ਤੇ ਖੇਡੀ ਸਭ ਤੋਂ ਵੱਡੀ ਪਾਰੀ
ਨਰਸਿੰਘ ਨੇ ਕਿਹਾ ਕਿ ਮੈਨੂੰ ਸਿਰਫ ਹਲਕੀ ਸਰਦੀ ਲੱਗੀ ਸੀ, ਕੋਈ ਬੁਖਾਰ ਜਾਂ ਵਾਇਰਸ ਦੇ ਲੱਛਣ ਨਹੀਂ ਸੀ। ਇਸ ਲਈ ਮੈਂ ਜਾਣਦਾ ਸੀ ਕਿ ਇਹ ਰਿਪੋਰਟ (ਜਾਂਚ) ਨੈਗੇਟਿਵ ਆਵੇਗੀ। ਮੈਂ ਇਸ ਟੂਰਨਾਮੈਂਟ ਦੇ ਲਈ ਵਧੀਆ ਤਰ੍ਹਾਂ ਟ੍ਰੇਨਿੰਗ ਕਰ ਰਿਹਾ ਸੀ। ਅਸੀਂ ਸਰਬੀਆ 'ਚ ਵਧੀਆ ਕਰਾਂਗੇ। ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਮੇਤ ਕਈ ਚੋਟੀ ਦੇ ਪਹਿਲਵਾਨ ਇਸ ਟੂਰਨਾਮੈਂਟ 'ਚ ਨਹੀਂ ਖੇਡ ਰਹੇ ਪਰ ਨਰਸਿੰਘ ਦੇ ਲਈ 12 ਤੋਂ 18 ਦਸੰਬਰ ਤੱਕ ਹੋਣ ਵਾਲੇ ਵਿਸ਼ਵ ਕੱਪ ਬਹੁਤ ਖਾਸ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਹੀ ਇਹ ਵਿਸ਼ਵ ਚੈਂਪੀਅਨਸ਼ਿਪ ਹੋਵੇ ਜਾਂ ਵਿਸ਼ਵ ਕੱਪ, ਇਹ ਫਿਰ ਵੀ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਮੈਂ ਬਹੁਤ ਲੰਮੇ ਸਮੇਂ ਬਾਅਦ ਹਿੱਸਾ ਲਵਾਂਗਾ। ਇਹ ਅੱਗੇ ਦੇ ਟੂਰਨਾਮੈਂਟ ਦੇ ਲਈ ਵਧੀਆ ਰਹੇਗਾ।
ਨੋਟ- ਪਹਿਲਵਾਨ ਨਰਸਿੰਘ ਯਾਦਵ ਕੋਵਿਡ-19 ਜਾਂਚ ’ਚ ਨੈਗੇਟਿਵ, ਵਿਸ਼ਵ ਕੱਪ ਲਈ ਤਿਆਰ । ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ