ਪਹਿਲਵਾਨ ਨਰਸਿੰਘ ਨੇ ਸੁਸ਼ੀਲ ''ਤੇ ਲਗਾਇਆ ਦੋਸ਼

06/28/2017 7:24:36 PM

ਨਵੀਂ ਦਿੱਲੀ— ਮੁਅੱਤਲ ਪਹਿਲਵਾਨ ਨਰਸਿੰਘ ਯਾਦਵ ਨੇ ਸੁਸ਼ੀਲ ਕੁਮਾਰ ਨੂੰ ਰਾਸ਼ਟਰੀ ਆਬਜ਼ਾਰਬਰ ਨਿਯੁਕਤ ਕਰਨ ਦਾ ਵਿਰੋਧ ਕੀਤਾ ਹੈ ਅਤੇ ਖੇਡ ਮੰਤਰਾਲੇ ਨੂੰ ਭੇਜੇ ਗਏ ਪੱਤਰ 'ਚ ਉਸ ਨੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਹੈ। ਨਰਸਿੰਘ ਨੇ ਪਿਛਲੇ ਹਫਤੇ ਖੇਡ ਮੰਤਰਾਲੇ ਨੂੰ ਪੱਤਰ ਲਿਖਿਆ ਅਤੇ ਸਵਾਲ ਚੁੱਕਿਆ ਕਿ ਸੁਸ਼ੀਲ ਕਿਸ ਤਰ੍ਹਾਂ ਰਾਸ਼ਟਰੀ ਆਬਜ਼ਾਰਬਰ ਬਣ ਸਕਦਾ ਹੈ ਜਦੋਂ ਕਿ ਉਹ ਸ਼ਤਰਰਸਾਲ ਸਟੇਡੀਅਮ ਅਖਾੜੇ 'ਚ ਪਹਿਲਵਾਨਾਂ ਨੂੰ ਤਿਆਰ ਕਰਨ ਨਾਲ ਜੁੜਿਆ ਹੈ। ਇਹ ਅਖਾੜਾ ਉਸ ਦਾ ਸਹੁਰਾ ਸੱਤਪਾਲ ਚਲਾ ਰਿਹਾ ਹੈ। ਭਾਰਤੀ ਕੁਸ਼ਤੀ ਸੰਘ ( ਡਬਲਯੂ. ਐੱਫ. ਆਈ) ਦੇ ਇਕ ਅਧਿਕਾਰੀ ਨੇ ਕਿਹਾ ਕਿ ਨਰਸਿੰਘ ਨੇ ਖੇਡ ਮੰਤਰਾਲੇ ਨੂੰ ਪੱਤਰ ਲਿਖ ਕੇ ਸੁਸ਼ੀਲ ਨੂੰ ਰਾਸ਼ਟਰੀ ਆਬਜ਼ਾਰਬਰ ਬਣਾਉਣ 'ਤੇ ਸਹਿਮਤੀ ਜਤਾਈ ਹੈ।
ਨਰਸਿੰਘ ਅਨੁਸਾਰ ਸੁਸ਼ੀਲ ਰਾਸ਼ਟਰੀ ਆਬਜ਼ਾਰਬਰ ਦੇ ਰੂਪ 'ਚ ਛਤਰਸਾਲ ਦੇ ਆਪਣੇ ਪਹਿਲਵਾਨਾਂ ਦਾ ਪੱਖ ਲੈ ਸਕਦਾ ਹੈ। ਉਸ ਨੇ ਕਿਹਾ ਕਿ ਨਰਸਿੰਘ ਨੇ ਦਾਅਵਾ ਕੀਤਾ ਹੈ ਆਪਣੇ ਅਖਾੜੇ 'ਚ ਪਹਿਲਵਾਨਾਂ ਨੂੰ ਸਿਖਲਾਈ ਦੇਣ ਅਤੇ ਨਾਲ ਹੀ ਰਾਸ਼ਟਰੀ ਆਬਜ਼ਾਰਬਰ ਹੋਣਾ ਹਿੱਤਾਂ ਦਾ ਟਕਰਾਅ ਹੈ। ਭਾਰਤ ਲਈ ਓਲੰਪਿਕ 'ਚ ਦੋ ਜਿੱਤਣ ਵਾਲੇ ਸੁਸ਼ੀਲ ਓਨ 14 ਓਲੰਪਿਅਨ 'ਚ ਸ਼ਾਮਲ ਹੈ ਜਿਸ ਨੂੰ ਖੇਡ ਮੰਤਰੀ ਨੇ ਇਸ ਸਾਲ ਆਪਣੇ ਖੇਡਾਂ ਦਾ ਰਾਸ਼ਟਰੀ ਆਬਜ਼ਾਰਬਰ ਨਿਯੁਕਤ ਕੀਤਾ ਸੀ।
ਨਰਸਿੰਘ ਨੇ ਇਸ ਦੇ ਨਾਲ ਹੀ ਸਵਾਲ ਚੁੱਕਿਆ ਹੈ ਕਿ ਸੁਸ਼ੀਲ ਨੂੰ ਕਿਸ ਤਰ੍ਹਾਂ ਆਬਜ਼ਾਰਬਰ ਨਿਯੁਕਤ ਕੀਤਾ ਜਾ ਸਕਦਾ ਹੈ ਜਦੋਂ ਕਿ ਰੀਓ ਓਲੰਪਿਕ ਤੋਂ ਪਹਿਲਾਂ ਕਥਿਤ ਤੌਰ 'ਤੇ ਉਸ ਦੇ ਖਾਣ ਅਤੇ ਬਾਕੀ ਪਦਾਰਥਾ 'ਚ ਮਿਲਾਵਟ ਕਰਨ ਨੂੰ ਲੈ ਕੇ ਸਪੱਸ਼ਟ ਰੂਪ ਤੋਂ ਸੁਸ਼ੀਲ 'ਤੇ ਆਪਣੇ ਸੰਦੇਹਾਂ ਦੇ ਬਾਰੇ 'ਚ ਲਿਖਿਆ ਹੈ ਜਿਸ ਦੇ ਕਾਰਣ ਉਸ ਦੀ ਕੁਸ਼ਤੀ ਤੋਂ ਚਾਰ ਸਾਲ ਦੇ ਲਈ ਰੋਕ ਲੱਗ ਗਈ।


Related News