ਖਿਡਾਰੀਆਂ ''ਤੇ ਛਾਇਆ ਕੋਰੋਨਾ ਸੰਕਟ, ਹੁਣ ਇਨ੍ਹਾਂ 3 ਪਹਿਲਵਾਨਾਂ ਦੀ ਰਿਪੋਰਟ ਆਈ ਪਜ਼ੇਟਿਵ

Friday, Sep 04, 2020 - 12:03 PM (IST)

ਖਿਡਾਰੀਆਂ ''ਤੇ ਛਾਇਆ ਕੋਰੋਨਾ ਸੰਕਟ, ਹੁਣ ਇਨ੍ਹਾਂ 3 ਪਹਿਲਵਾਨਾਂ ਦੀ ਰਿਪੋਰਟ ਆਈ ਪਜ਼ੇਟਿਵ

ਨਵੀਂ ਦਿੱਲੀ (ਵਾਰਤਾ) : ਦੇਸ਼ ਵਿਚ ਕੋਰੋਨਾ ਦਾ ਕਹਿਰ ਖਿਡਾਰੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਰਜਤ ਤਮਗਾ ਜੇਤੂ ਦੀਪਕ ਪੁਨੀਆ ਅਤੇ 2 ਹੋਰ ਪਹਿਲਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਵੀਰਵਾਰ ਨੂੰ ਇਹ ਪੁਸ਼ਟੀ ਕੀਤੀ ਹੈ। ਦੀਪਕ ਪੁਨੀਆ (86 ਕਿਲੋਗ੍ਰਾਮ) ਦੇ ਇਲਾਵਾ ਨਵੀਨ (65 ਕਿਲੋਗ੍ਰਾਮ) ਅਤੇ ਕ੍ਰਿਸ਼ਣ (125 ਕਿਲੋਗ੍ਰਾਮ) ਵੀ ਪਾਜ਼ੇਟਿਵ ਪਾਏ ਗਏ ਹਨ। ਤਿੰਨਾਂ ਪਹਿਲਵਾਨਾਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਦੀਪਕ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਚੁੱਕੇ ਹਨ। ਕੋਰੋਨਾ ਪ੍ਰੋਟੋਕਾਲ ਅਨੁਸਾਰ ਕੈਂਪ ਵਿਚ ਪੁਜੇ ਪਹਿਲਵਾਨਾਂ ਅਤੇ ਸਪੋਟਰ ਸਟਾਫ਼ ਦਾ ਟੈਸਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਬਾਜ਼ਾਰ ਤੋਂ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਅਤੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਚੁਣੀ ਗਈ ਪਹਿਲਵਾਨ ਬੀਤੀ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਕੋਚ ਦਰੋਣਾਚਾਰੀਆ ਅਵਾਡਰੀ ਓ.ਪੀ. ਦਹੀਆ ਵੀ ਹਾਲ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਕਾਰਨ ਉਹ 29 ਅਗਸਤ ਨੂੰ ਖੇਡ ਦਿਵਸ ਦੇ ਦਿਨ ਇਨਾਮ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਸਨ। ਕੋਰੋਨਾ ਕਾਰਨ ਹੀ ਪਹਿਲਵਾਨ ਬੀਬੀਆਂ ਦਾ 1 ਸਤੰਬਰ ਤੋਂ ਲਖਨਊ ਵਿਚ ਲੱਗਣ ਵਾਲਾ ਕੈਂਪ ਮੁਲਤਵੀ ਕਰ ਦਿੱਤਾ ਗਿਆ ਸੀ। ਪੁਰਸ਼ ਪਹਿਲਵਾਨਾਂ ਦਾ ਕੈਂਪ ਹਰਿਆਣਾ ਦੇ ਸੋਨੀਪਤ ਵਿਚ 1 ਸਤੰਬਰ ਤੋਂ ਸ਼ੁਰੂ ਹੋਇਆ ਅਤੇ ਇਹ ਤਿੰਨੇ ਪਹਿਲਵਾਨ ਇਸ ਕੈਂਪ ਦਾ ਹਿੱਸਾ ਸਨ।

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ


author

cherry

Content Editor

Related News