ਪਹਿਲਵਾਨ ਬਬੀਤਾ ਫੋਗਾਟ ਨੇ ਜਯਾ ਬੱਚਨ 'ਤੇ ਲਈ ਚੁਟਕੀ, ਕਿਹਾ- 'ਜਯਾ ਜੀ ਨੂੰ ਅਜੇ ਵੀ ਥਾਲੀ ਦੀ ਚਿੰਤਾ'

09/16/2020 2:27:23 PM

ਨਵੀਂ ਦਿੱਲੀ : ਦਿੱਗਜ ਪਹਿਲਵਾਨ ਬੀਬੀ ਬਬੀਤਾ ਫੋਗਾਟ ਨੇ ਕਿਹਾ ਹੈ ਕਿ ਬਾਲੀਵੁੱਡ ਵਿਚ ਉਭੱਰਦੇ ਸਿਤਾਰਿਆਂ ਨੂੰ ਨਸ਼ੇ ਦੀ ਲਤ ਲਗਾਈ ਜਾ ਰਹੀ ਹੈ ਅਤੇ ਸੰਸਦ ਮੈਂਬਰ ਅਤੇ ਅਦਾਕਾਰਾ ਜਯਾ ਬੱਚਨ ਨੂੰ ਥਾਲੀ ਦੀ ਚਿੰਤਾ ਹੈ। ਮਸ਼ਹੂਰ ਅਦਾਕਾਰਾ ਅਤੇ ਹੁਣ ਗੋਰਖਪੁਰ ਤੋਂ ਸੰਸਦ ਮੈਂਬਰ ਰਵੀ ਕਿਸ਼ਨ ਨੇ ਲੋਕਸਭਾ ਵਿਚ ਦੇਸ਼ ਦੇ ਨੌਜਵਾਨਾਂ ਨੂੰ ਡਰੱਗਜ਼ ਤੋਂ ਬਚਾਉਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਹੱਥ ਲੱਗੀ ਸਫ਼ਲਤਾ, 3 ਦੋਸ਼ੀ ਗ੍ਰਿਫਤਾਰ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਡਰੱਗਜ਼ ਕੁਨੈਕਸ਼ਨ ਵਿਚ ਬਾਲੀਵੁੱਡ ਦੇ ਕੁੱਝ ਨਾਮ ਸਾਹਮਣੇ ਆਏ ਹਨ, ਜਿਸ ਦੇ ਬਾਅਦ ਤੋਂ ਇਸ ਮਾਮਲੇ ਦੀ ਗੂੰਜ ਸੰਸਦ ਵਿਚ ਵੀ ਸੁਣਾਈ ਦਿੱਤੀ। ਇੰਨਾ ਹੀ ਨਹੀਂ ਮੰਗਲਵਾਰ ਨੂੰ ਲੋਕਸਭਾ ਸੰਸਦ ਮੈਂਬਰ ਰਵੀ ਕਿਸ਼ਨ ਅਤੇ ਰਾਜ ਸਭਾ ਸੰਸਦ ਮੈਂਬਰ ਜਯਾ ਬੱਚਨ ਵਿਚਾਲੇ ਬਿਆਨਬਾਜੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ:  ਇਸ ਵਾਰ ਬਾਇਓ ਬਬਲ 'ਚ ਖੇਡਿਆ ਜਾਵੇਗਾ IPL 2020, ਸ਼ਿਖ਼ਰ ਧਵਨ ਨੇ ਦੱਸਿਆ 'ਬਿੱਗ ਬੌਸ' ਦਾ ਘਰ

ਇਸ ਦੌਰਾਨ ਬਬੀਤਾ ਫੋਗਾਟ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਰੱਖੀ ਹੈ। ਬਬੀਤਾ ਨੇ ਕਿਹਾ, 'ਰਵੀ ਕਿਸ਼ਨ ਜੀ ਨੇ ਸੰਸਦ ਵਿਚ ਬਹੁਤ ਚੰਗਾ ਮੁੱਦਾ ਚੁੱਕਿਆ ਸੀ, ਜਯਾ ਜੀ ਸਮੇਤ ਸਾਰੇ ਕਲਾਕਾਰ ਸੰਸਦ ਮੈਂਬਰਾਂ ਨੂੰ ਇਨ੍ਹਾਂ ਦਾ ਸਮਰਥਨ ਕਰਣਾ ਚਾਹੀਦਾ ਸੀ। ਉਭੱਰਦੇ ਕਲਾਕਾਰਾਂ ਨੂੰ ਨਸ਼ੇ ਦੀ ਲਤ ਲਗਾਈ ਜਾ ਰਹੀ ਹੈ ਅਤੇ ਜਯਾ ਜੀ ਨੂੰ ਸਿਰਫ਼ ਥਾਲੀ ਦੀ ਚਿੰਤਾ ਹੈ। ਰਾਜਨੀਤੀ ਤੋਂ ਪਰੇ ਜਾ ਕੇ ਸਾਰਿਆਂ ਨੂੰ ਨਸ਼ੇ ਦੇ ਵਪਾਰ ਦਾ ਵਿਰੋਧ ਕਰਣਾ ਚਾਹੀਦਾ ਹੈ।' 2014 ਕਾਮਨਵੈਲਥ ਗੇਮਜ਼ ਦੀ ਗੋਲਡ ਮੈਡਲਿਸਟ ਬਬੀਤਾ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਹੁਣ ਤੱਕ ਕਰੀਬ 4.5 ਹਜ਼ਾਰ ਯੂਜਰਸ ਨੇ ਰੀਟਵੀਟ ਕੀਤਾ ਅਤੇ 18 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਹੋਇਆ ਮਾਮੂਲੀ ਵਾਧਾ, ਜਾਣੋ ਅੱਜੇ ਦੇ ਨਵੇਂ ਰੇਟ

ਇਸ ਦੌਰਾਨ ਰਵੀ ਕਿਸ਼ਨ ਨੇ ਕਵਿਤਾ ਵਾਲੇ ਅੰਦਾਜ ਵਿਚ ਬੁੱਧਵਾਰ ਸਵੇਰੇ ਟਵੀਟ ਕੀਤਾ, 'ਰੋਕ ਦੋ ਨਸ਼ੇ ਦੇ ਦਰਿਆ ਵਿਚ, ਵਗਦੇ ਹੋਏ ਪਾਣੀ ਨੂੰ। ਅਜੇ ਵੀ ਸਮਾਂ ਹੈ, ਬਚਾ ਲਓ ਦੇਸ਼ ਦੀ ਜਵਾਨੀ ਨੂੰ। ਸਮਾਂ ਰਹਿੰਦੇ ਜੇ ਨਾ ਜਗੇ ਤੁਸੀਂ, ਤਾਂ ਅਨਰਥ ਹੋ ਜਾਵੇਗਾ। ਨਸ਼ੇ ਦੀ ਲੱਤ ਨਾਲ ਤੁਹਾਡਾ, ਸਾਰਾ ਜੀਵਨ ਵਿਅਰਥ ਹੋ ਜਾਵੇਗਾ।'

ਇਹ ਵੀ ਪੜ੍ਹੋ: IPL 2020: UAE ਪੁੱਜੀ ਪ੍ਰੀਤੀ ਜ਼ਿੰਟਾ ਨੂੰ ਕੀਤਾ ਗਿਆ ਇਕਾਂਤਵਾਸ, ਖਿਡਾਰੀਆਂ ਨੂੰ ਇੰਝ ਦਿੱਤਾ ਖ਼ਾਸ ਸੰਦੇਸ਼ (ਵੀਡੀਓ)

ਇਸ ਤੋਂ ਪਹਿਲਾਂ ਜਯਾ ਨੇ ਸਦਨ ਵਿਚ ਕਿਹਾ, 'ਜਿਨ੍ਹਾਂ ਲੋਕਾਂ ਨੇ ਫ਼ਿਲ‍ਮ ਇੰਡਸ‍ਟਰੀ ਤੋਂ ਨਾਮ ਕਮਾਇਆ, ਉਹ ਇਸ ਨੂੰ ਗਟਰ ਦੱਸ ਰਹੇ ਹਨ। ਮੈਂ ਇਸ ਤੋਂ ਬਿਲ‍ਕੁੱਲ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਇਹ ਬੇਹੱਦ ਅਹਿਮ ਹੈ ਕਿ ਸਰਕਾਰ ਇਸ ਇੰਡਸ‍ਟਰੀ ਦਾ ਸਾਥ ਦੇਵੇ,  ਸਿਰਫ਼ ਇਸ ਲਈ ਉਸ ਦੀ ਹੱਤਿਆ ਨਾ ਕਰੋ, ਕਿਉਂਕਿ ਕੁੱਝ ਲੋਕ (ਬੁਰੇ) ਹਨ। ਤੁਸੀਂ ਪੂਰੀ ਇੰਡਸ‍ਟਰੀ ਦੀ ਇਮੇਜ ਖ਼ਰਾਬ ਨਹੀਂ ਕਰ ਸਕਦੇ।  ਮੈਂ ਬੇਹੱਦ ਸ਼ਰਮਿੰਦਾ ਹੋਈ ਜਦੋਂ ਲੋਕਸਭਾ ਵਿਚ ਸਾਡੇ ਇਕ ਮੈਂਬਰ ਨੇ, ਜੋ ਕਿ ਇੰਡਸ‍ਟਰੀ ਤੋਂ ਹੀ ਹੈ, ਇੰਡਸ‍ਟਰੀ ਦੇ ਖ਼ਿਲਾਫ ਬੋਲਿਆ। ਇਹ ਸ਼ਰਮਨਾਕ ਹੈ। ਜਿਸ ਥਾਲੀ ਵਿਚ ਖਾਂਦੇ ਹੋ, ਉਸੇ ਵਿਚ ਛੇਦ ਕਰਦੇ ਹੋ। ਗਲਤ ਗੱਲ ਹੈ।'

ਇਹ ਵੀ ਪੜ੍ਹੋ:  WHO ਦਾ ਨਵਾਂ ਬਿਆਨ, 20 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਤੇ ਕੋਰੋਨਾ ਦਾ ਖ਼ਤਰਾ ਹੈ ਘੱਟ


cherry

Content Editor

Related News