ਪਹਿਲਵਾਨ ਅੰਸ਼ੂ ਮਲਿਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ, ਇਕ ਗ੍ਰਿਫਤਾਰ

Tuesday, Sep 19, 2023 - 08:00 PM (IST)

ਪਹਿਲਵਾਨ ਅੰਸ਼ੂ ਮਲਿਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ, ਇਕ ਗ੍ਰਿਫਤਾਰ

ਸਪੋਰਟਸ ਡੈਸਕ : ਏਸ਼ੀਆਈ ਚੈਂਪੀਅਨ ਪਹਿਲਵਾਨ ਅੰਸ਼ੂ ਮਲਿਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ ਹੋਣ ’ਤੇ ਜੀਂਦ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਅੰਸ਼ੂ ਦੀ ਮਾਰਫਰਡ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਇਕ 30 ਸੈਕੰਡ ਦੀ ਅਸ਼ਲੀਲ ਵੀਡੀਓ ਪਾਈ ਸੀ। ਅੰਸ਼ੂ ਦੇ ਪਿਤਾ ਧਰਮਵੀਰ ਨੇ ਹਰਿਆਣਾ ਦੇ ਜੀਂਦ ਦੇ ਸਦਰ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਹੋਈ।

ਅੰਸ਼ੂ ਦੇ ਚਾਚਾ ਸੰਦੀਪ ਮਲਿਕ ਨੇ ਦੱਸਿਆ ਕਿ ਅੰਸ਼ੂ ਦੀ ਤਸਵੀਰ ਇੰਟਰਨੈੱਟ ਤੋਂ ਲਈ ਗਈ ਸੀ। ਵੀਡੀਓ ਇਕ ਵੱਖ ਲੜਕੀ ਤੇ ਲੜਕੇ ਦੀ ਹੈ ਤੇ ਇਹ ਲਗਭਗ 2 ਸਾਲ ਪੁਰਾਣੀ ਹੈ। ਵੀਡੀਓ ਵਿਚ ਦਿਖਾਇਆ ਗਿਆ ਜੋੜਾ ਹੁਣ ਪਤੀ-ਪਤਨੀ ਹੈ। ਲੜਕੀ ਹਿਮਾਚਲ ਪ੍ਰਦੇਸ਼ ਦੀ ਹੈ ਤੇ ਲੜਕਾ ਹਰਿਆਣਾ ਦਾ ਹੈ। ਦੋਵੇਂ ਪਹਿਲਵਾਨ ਰਹੇ ਹਨ। ਅੰਸ਼ੂ ਦੀ ਤਸਵੀਰ ਨੂੰ ਵੀਡੀਓ ਵਿਚ ਇਕ ਟੈਂਪਲੇਟ ਦੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਸੀ। ਸਾਡਾ ਪੂਰਾ ਪਰਿਵਾਰ ਇਸ ਸਮੇਂ ਸਦਮੇ ਵਿਚ ਹੈ।

ਇਹ ਵੀ ਪੜ੍ਹੋ : 16 ਸਾਲ ਪਹਿਲਾਂ ਅੱਜ ਦੇ ਹੀ ਦਿਨ ਯੁਵਰਾਜ ਨੇ 6 ਗੇਂਦਾਂ ‘ਚ 6 ਛੱਕੇ ਜੜ ਬਣਾਇਆ ਸੀ ਵਿਸ਼ਵ ਰਿਕਾਰਡ

ਵੀਡੀਓ ’ਤੇ ਅੰਸ਼ੂ ਮਲਿਕ ਨੇ ਕਿਹਾ ਕਿ ਜਿਸ ਨੇ ਇਹ ਵੀਡੀਓ ਵਾਇਰਲ ਕੀਤੀ ਹੈ, ਪੁਲਸ ਉਸ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਕਤ ਲੜਕਾ-ਲੜਕੀ ਵੀ ਪੁਲਸ ਸਟੇਸ਼ਨ ਵਿਚ ਹਨ। ਇਸ ਵੀਡੀਓ ਦੇ ਬਾਰੇ ਵਿਚ ਮੈਨੂੰ 16 ਸਤੰਬਰ (ਸ਼ਨੀਵਾਰ) ਨੂੰ ਪਤਾ ਲੱਗਾ ਸੀ। ਮੇਰੇ ਪਰਿਵਾਰ ਨੇ ਕੇਸ ਦਰਜ ਕਰਵਾਇਆ। ਮੈਂ ਉਕਤ ਲੜਕੇ ਤੇ ਲੜਕੀ ਨੂੰ ਜ਼ਿੰਦਗੀ ਵਿਚ ਕਦੇ ਨਹੀਂ ਦੇਖਿਆ। ਸਮਾਜ ਦੇ ਲੋਕ ਬਿਨਾਂ ਕੁਝ ਸੋਚੇ-ਸਮਝੇ ਮੈਨੂੰ ਗੰਦੀ ਲੜਕੀ ਕਹਿ ਰਹੇ ਹਨ। ਜਦੋਂ ਅਸੀਂ ਸੁਰੱਖਿਅਤ ਨਹੀਂ ਹਾਂ ਤਾਂ ਜੋ ਲੜਕੀਆਂ ਛੋਟੀਆਂ ਹਨ ਤੇ ਜਿਹੜੀਆਂ ਖੇਡਣਾ ਚਾਹੁੰਦੀਆਂ ਹਨ, ਉਹ ਅੱਗੇ ਕਿਵੇਂ ਰਹਿਣਗੀਆਂ।

ਘਟਨਾ ’ਤੇ ਅੰਸ਼ੂ ਮਲਿਕ ਦੀ ਮਾਂ ਨੇ ਕਿਹਾ ਕਿ ਜਦੋਂ ਸਾਨੂੰ ਇਸਦੇ ਬਾਰੇ ਵਿਚ ਪਤਾ ਲੱਗਾ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਆਪਣੀ ਬੇਟੀ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦੀ ਹਾਂ। ਸਾਡੀ ਕਿਸੇ ਨਾਲ ਦੂਰ-ਦੂਰ ਤਕ ਕੋਈ ਦੁਸ਼ਮਣੀ ਨਹੀਂ ਹੈ। ਪੁਲਸ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਵਿਚ ਸਾਡਾ ਪੂਰਾ ਸਾਥ ਦੇ ਰਿਹਾ ਹੈ। 24 ਘੰਟਿਆਂ ਦੇ ਅੰਦਰ ਸਾਰੇ ਮੁਲਜ਼ਮ ਫੜੇ ਲਏ ਗਏ ਹਨ। ਜਿਸ ਨੇ ਵੀ ਸਾਡੇ ਨਾਲ ਅਜਿਹਾ ਕੀਤਾ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਕਿਸੇ ਬੇਟੀ ਦੇ ਨਾਲ ਅਜਿਹਾ ਕਾਰਾ ਕਰਨ ਦੀ ਹਿੰਮਤ ਨਾ ਕਰ ਸਕੇ।

ਇਹ ਵੀ ਪੜ੍ਹੋ : ਗਾਇਕ ਸ਼ੁੱਭ ਨਾਲੋਂ ਵਿਰਾਟ ਕੋਹਲੀ ਨੇ ਤੋੜਿਆ ਨਾਤਾ, ਜਾਣੋ ਕੀ ਹੈ ਮਾਮਲਾ

ਅੰਸ਼ੂ ਦੀਆਂ ਉਪਲਬਧੀਆਂ

ਵਿਸ਼ਵ ਚੈਂਪੀਅਨਸ਼ਿਪ-2021 ’ਚ ਚਾਂਦੀ ਤਮਗਾ
ਰਾਸ਼ਟਰਮੰਡਲ ਖੇਡਾਂ-2022 ’ਚ ਚਾਂਦੀ ਤਮਗਾ
ਏਸ਼ੀਆਈ ਚੈਂਪੀਅਨਸ਼ਿਪ 2021 ’ਚ ਸੋਨ ਤਮਗਾ, 2020 ’ਚ ਕਾਂਸੀ ਤਮਗਾ, 2022 ’ਚ ਚਾਂਦੀ ਤਮਗਾ ਤੇ 2023 ’ਚ ਕਾਂਸੀ ਤਮਗਾ
ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ’ਚ ਸੋਨ ਤਮਗਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News