WPL 2023 : ਹੈਰਿਸ ਤੇ ਮੈਕਗ੍ਰਾਥ ਦੇ ਅਰਧ ਸੈਂਕੜੇ, ਯੂਪੀ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ
Monday, Mar 20, 2023 - 07:01 PM (IST)
ਸਪੋਰਟਸ ਡੈਸਕ— ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 17ਵਾਂ ਮੈਚ ਅੱਜ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ। ਯੂਪੀ ਨੇ ਗੁਜਰਾਤ ਨੇ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਯੂਪੀ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਯੂਪੀ ਨੇ 19.5 ਓਵਰਾਂ 'ਚ 7 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਤੇ ਮੈਚ ਨੂੰ 3 ਵਿਕਟਾਂ ਨਾਲ ਜਿੱਤ ਲਿਆ।ਯੂਪੀ ਲਈ ਟਾਹਲੀਆ ਮੈਕਗ੍ਰਾ ਨੇ 57 ਦੌੜਾਂ, ਗ੍ਰੇਸ ਹੈਰਿਸ ਨੇ 72 ਦੌੜਾਂ, ਐਲਿਸਾ ਹੀਲੀ ਨੇ 12 ਦੌੜਾਂ, ਕਿਰਨ ਨਵਗਿਰੇ ਨੇ 4 ਦੌੜਾਂ, ਦੇਵਿਕਾ ਵੈਦਿਆ ਨੇ 7 ਦੌੜਾਂ ਤੇ ਦੀਪਤੀ ਸ਼ਰਮਾ ਨੇ 6 ਦੌੜਾਂ ਬਣਾਈਆਂ। ਗੁਜਰਾਤ ਲਈ ਕਿਮ ਗਾਰਥ ਨੇ 2, ਮੋਨਿਕਾ ਪਟੇਲ ਨੇ 1, ਐਸ਼ਲੇ ਗਾਰਡਨਰ ਨੇ 1, ਤਨੂਜਾ ਕੰਵਰ ਨੇ 1 ਤੇ ਸਨੇਹ ਰਾਣਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਐਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਇਸ ਤੋਂ ਪਹਿਲਾਂ ਗੁਜਰਾਤ ਲਈ ਦਯਾਲਨ ਹੇਮਲਤਾ ਨੇ 57 ਦੌੜਾਂ, ਐਸ਼ਲੇ ਗਾਰਡਨਰ ਨੇ 60 ਦੌੜਾਂ, ਲੌਰਾ ਵੋਲਵਹਾਰਡ ਨੇ 17 ਦੌੜਾਂ, ਸੌਫੀ ਡੰਕਲੇ ਨੇ 23 ਦੌੜਾਂ ਬਣਾਈਆਂ। ਯੂਪੀ ਲਈ ਅੰਜਲੀ ਸਰਵਾਨੀ ਨੇ 1, ਰਾਜੇਸ਼ਵਰੀ ਗਾਇਕਵਾੜ ਨੇ 2, ਸੌਫੀ ਐਕਲੇਸਟੋਨ ਨੇ 1 ਤੇ ਪਾਰਸ਼ਵੀ ਚੋਪੜਾ ਨੇ 2 ਵਿਕਟ ਲਈਆਂ।
ਇਹ ਵੀ ਪੜ੍ਹੋ : ਬੋਪੰਨਾ ਨੇ ਰਚਿਆ ਇਤਿਹਾਸ, ATP ਮਾਸਟਰਸ 1000 ਖ਼ਿਤਾਬ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ
ਪਲੇਇੰਗ 11
ਗੁਜਰਾਤ ਜਾਇੰਟਸ : ਸੋਫੀਆ ਡੰਕਲੇ, ਲੌਰਾ ਵੋਲਵਾਰਡ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਦਯਾਲਨ ਹੇਮਲਤਾ, ਸਬਹੀਨੇਨੀ ਮੇਘਨਾ, ਸੁਸ਼ਮਾ ਵਰਮਾ (ਵਿਕਟਕੀਪਰ.), ਸਨੇਹ ਰਾਣਾ (ਕਪਤਾਨ), ਅਸ਼ਵਨੀ ਕੁਮਾਰੀ/ਹਰਲੇ ਗਾਲਾ, ਕਿਮ ਗਾਰਥ, ਤਨੁਜਾ ਕੰਵਰ
ਯੂਪੀ ਵਾਰੀਅਰਜ਼ : ਐਲੀਸਾ ਹੀਲੀ (ਕਪਤਾਨ ਅਤੇ ਵਿਕਟਕੀਪਰ), ਦੇਵਿਕਾ ਵੈਦਿਆ, ਕਿਰਨ ਨਵਗਿਰੇ, ਟਾਹਲੀਆ ਮੈਕਗ੍ਰਾ, ਗ੍ਰੇਸ ਹੈਰਿਸ, ਦੀਪਤੀ ਸ਼ਰਮਾ, ਸਿਮਰਨ ਸ਼ੇਖ, ਸੋਫੀ ਏਕਲਸਟੋਨ, ਪਾਰਸ਼ਵੀ ਚੋਪੜਾ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।