WPL 2023 : ਗੁਜਰਾਤ ਨੇ ਬੈਂਗਲੁਰੂ ਨੂੰ ਦਿੱਤਾ 189 ਦੌੜਾਂ ਦਾ ਟੀਚਾ

Saturday, Mar 18, 2023 - 09:10 PM (IST)

WPL 2023 : ਗੁਜਰਾਤ ਨੇ ਬੈਂਗਲੁਰੂ ਨੂੰ ਦਿੱਤਾ 189 ਦੌੜਾਂ ਦਾ ਟੀਚਾ

ਸਪੋਰਟਸ ਡੈਸਕ— ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 16ਵਾਂ ਮੈਚ ਅੱਜ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਬੈਂਗਲੁਰੂ ਨੂੰ ਜਿੱਤ ਲਈ 189 ਦੌੜਾਂ ਦਾ ਟੀਚਾ ਦਿੱਤਾ ਹੈ।

ਗੁਜਰਾਤ ਵਲੋਂ ਲੌਰਾ ਵੋਲਵਾਰਡ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਬਭਿਨੇਨੀ ਮੇਘਨਾ ਨੇ 31 ਦੌੜਾਂ , ਸੌਫੀ ਡੰਕਲੇ ਨੇ 16 ਦੌੜਾਂ ਤੇ ਐਸ਼ਲੇ ਗਾਰਡਨਰ ਨੇ 41 ਦੌੜਾਂ, ਦਯਾਲਨ ਹੇਮਲਥਾ ਨੇ 16 ਦੌੜਾਂ ਤੇ ਹਰਲੀਨ ਦਿਓਲ ਨੇ 12 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਸੌਫੀ ਡੰਕਲੇ ਨੇ 1, ਪ੍ਰੀਤੀ ਬੌਸ ਨੇ 1 ਤੇ ਸ਼੍ਰੇਅੰਕਾ ਪਾਟਿਲ ਨੇ 2 ਵਿਕਟਾਂ ਝਟਕਾਈਆਂ।ਦੋਵੇਂ ਟੀਮਾਂ 6-6 ਮੈਚ ਖੇਡ ਚੁੱਕੀਆਂ ਹਨ। ਆਰਸੀਬੀ ਨੇ ਇਕ ਜਿੱਤਿਆ ਹੈ ਜਦਕਿ ਗੁਜਰਾਤ ਨੇ ਦੋ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿਚ ਕ੍ਰਮਵਾਰ ਪੰਜਵੇਂ ਅਤੇ ਚੌਥੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਲਿਆ ਸੰਨਿਆਸ

ਪਿੱਚ ਰਿਪੋਰਟ

ਮੁੰਬਈ ਦਾ ਬ੍ਰੇਬੋਰਨ ਸਟੇਡੀਅਮ ਹਰ ਤਰ੍ਹਾਂ ਨਾਲ ਬੱਲੇਬਾਜ਼ਾਂ ਲਈ ਪਨਾਹਗਾਹ ਹੈ। ਇਹ ਖੇਡ ਆਮ ਤੌਰ 'ਤੇ ਬੱਲੇਬਾਜ਼ਾਂ ਦਾ ਪੱਖ ਪੂਰਦੀ ਹੈ ਹਾਲਾਂਕਿ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਨੂੰ ਵੀ ਸ਼ੁਰੂਆਤ 'ਚ ਥੋੜ੍ਹਾ ਫਾਇਦਾ ਹੁੰਦਾ ਹੈ।

ਮੌਸਮ 

ਮੁੰਬਈ ਵਿੱਚ ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹੁਣ ਇੰਗਲੈਂਡ 'ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ

ਪਲੇਇੰਗ 11

ਰਾਇਲ ਚੈਲੰਜਰਜ਼ ਬੈਂਗਲੁਰੂ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ.), ਸ਼੍ਰੇਅੰਕਾ ਪਾਟਿਲ, ਕਨਿਕਾ ਆਹੂਜਾ, ਦਿਸ਼ਾ ਕਾਸਤ, ਮੇਗਨ ਸ਼ੁਟ, ਆਸ਼ਾ ਸ਼ੋਭਨਾ, ਰੇਣੂਕਾ ਠਾਕੁਰ/ਪ੍ਰੀਤੀ ਬੋਸ

ਗੁਜਰਾਤ ਜਾਇੰਟਸ : ਸੋਫੀਆ ਡੰਕਲੇ, ਲੌਰਾ ਵੋਲਵਾਰਡ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਦਯਾਲਨ ਹੇਮਲਤਾ, ਸਨੇਹ ਰਾਣਾ (ਕਪਤਾਨ), ਸੁਸ਼ਮਾ ਵਰਮਾ (ਵਿਕਟਕੀਪਰ), ਕਿਮ ਗਰਥ, ਤਨੁਜਾ ਕੰਵਰ, ਮਾਨਸੀ ਜੋਸ਼ੀ, ਅਸ਼ਵਨੀ ਕੁਮਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News