WPL 2023 : ਓਪਨਿੰਗ ਸੈਰੇਮਨੀ ''ਚ ਦਿੱਸਿਆ ਕਿਆਰਾ ਅਤੇ AP Dhillon ਦਾ ਜਲਵਾ, ਵੇਖੋ ਤਸਵੀਰਾਂ
03/04/2023 8:07:22 PM

ਸਪੋਰਟਸ ਡੈਸਕ : ਆਖ਼ਰਕਾਰ ਮਹਿਲਾ ਕ੍ਰਿਕਟ ਨੂੰ ਦੁਨੀਆ ਭਰ 'ਚ ਪ੍ਰਸਿੱਧ ਬਣਾਉਣ ਦੀ ਪਹਿਲ BCCI ਵਲੋਂ ਅੱਜ ਯਾਨੀ 4 ਮਾਰਚ ਤੋਂ ਸ਼ੁਰੂ ਹੋ ਗਈ ਹੈ। ਮਹਿਲਾ ਕ੍ਰਿਕਟ ਨੂੰ ਵਿਸ਼ਵ ਪੱਧਰ 'ਤੇ ਪੁਰਸ਼ ਕ੍ਰਿਕਟ ਵਾਂਗ ਮਸ਼ਹੂਰ ਬਣਾਉਣ ਲਈ ਵਿਮੈਨ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸ ਦਾ ਉਦਘਾਟਨ ਸਮਾਰੋਹ ਵੀ ਜ਼ਬਰਦਸਤ ਨਜ਼ਰ ਆਇਆ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸਟੇਜ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਾਰੋਹ ਦਾ ਉਦਘਾਟਨ ਮਹਿਲਾ ਐਂਕਰਿੰਗ ਨੂੰ ਉਤਸ਼ਾਹਿਤ ਕਰਨ ਵਾਲੀ ਮੰਦਿਰਾ ਬੇਦੀ ਨੇ ਕੀਤਾ। ਇਸ ਤੋਂ ਬਾਅਦ ਸਟੇਡੀਅਮ ਵਿੱਚ ਮੌਜੂਦ ਸਾਰੇ ਦਰਸ਼ਕ ਕਿਆਰਾ ਅਡਵਾਨੀ, ਏਪੀ ਢਿੱਲੋਂ, ਕ੍ਰਿਤੀ ਸੈਨਨ ਦੇ ਗੀਤਾਂ 'ਤੇ ਝੂਮ ਉਠੇ। ਸੈਨਨ ਨੇ 'ਚੱਕ ਦੇ ਇੰਡੀਆ' ਗੀਤ ਨਾਲ ਐਂਟਰੀ ਕੀਤੀ ਸੀ।
ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹਰਲੀਨ ਦਿਓਲ ਅਤੇ ਜੇਮਿਮਾ ਰੌਡਰਿਗਜ਼ ਨੇ ਗਾਇਕ ਏਪੀ ਢਿੱਲੋਂ ਨਾਲ ਗੀਤ ਗਾਇਆ। ਤੁਹਾਨੂੰ ਦੱਸ ਦੇਈਏ ਕਿ ਲੀਗ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਵਿਮੈਂਸ ਅਤੇ ਗੁਜਰਾਤ ਜਾਇੰਟਸ ਵਿਮੈਂਸ ਵਿਚਾਲੇ ਖੇਡਿਆ ਜਾਵੇਗਾ।