ਵਰਲਡ ਕੁਸ਼ਤੀ ਚੈਂਪੀਅਨਸ਼ਿਪ : ਵਿਨੇਸ਼ ਫੋਗਟ ਨੇ ਜਿੱਤਿਆ ਕਾਂਸੀ ਤਮਗਾ

09/18/2019 7:05:06 PM

ਨਵੀਂ ਦਿੱਲੀ : ਵਿਨੇਸ਼ ਫੋਗਟ ਨੇ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਤਮਗੇ ਦੇ ਸੋਕੇ ਦਾ ਅੰਤ ਕੀਤਾ ਹੈ। ਭਾਰਤੀ ਮਹਿਲਾ ਪਹਿਲਵਾਨ ਨੇ ਨੂਰ-ਸੁਲਤਾਨ, ਕਜ਼ਾਕਿਸਤਾਨ ਵਿਚ ਖੇਡੀ ਜਾ ਰਹੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਹੈ। ਉਸਨੇ 53 ਕਿ.ਗ੍ਰਾ ਭਾਰ ਵਰਗ ਵਿਚ ਇਹ ਤਮਗਾ ਜਿੱਤਿਆ ਹੈ। ਵਿਨੇਸ਼ ਨੇ ਬੁੱਧਵਾਰ ਨੂੰ 2 ਵਾਰ ਦੀ ਕਾਂਸੀ ਤਮਗਾ ਜੇਤੂ ਗ੍ਰੀਸ ਪ੍ਰੀਵੋਲਾਰਕੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 53 ਕਿ.ਗ੍ਰਾ ਭਾਰ ਵਰਗ ਲਈ ਓਲੰਪਿਕ ਕੋਟਾ ਪੱਕਾ ਕੀਤਾ ਸੀ। ਉਸਨੇ ਰੇਪਚੇਜ਼ ਦੇ ਦੂਜੇ ਰਾਊਂਡ ਵਿਚ ਦੁਨੀਆ ਦੇ ਨੰਬਰ ਇਕ ਅਮਰੀਕੀ ਪਹਿਲਵਾਨ ਐੱਨ ਨੂੰ ਹਰਾਇਆ ਸੀ। ਵਿਨੇਸ਼ ਨੇ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕੀਤਾ ਹੈ। ਵਰਲਡ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਸਾਰਾ 'ਤੇ 8-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।


Related News