ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 : ਗੋਰਯਾਚਕਿਨਾ ਦਾ ਪਲਟਵਾਰ, ਵੇਂਜੂਨ ਨੂੰ ਹਰਾ ਸਕੋਰ ਕੀਤਾ ਬਰਾਬਰ

01/12/2020 12:00:13 PM

ਸ਼ੰਘਾਈ (ਨਿਕਲੇਸ਼ ਜੈਨ) : ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 ਦੇ 5ਵੇਂ ਰਾਊਂਡ ਵਿਚ ਰੂਸ ਦੀ ਨੌਜਵਾਨ ਅਲੈਕਸਾਂਦ੍ਰਾ ਗੋਰਯਾਚਕਿਨਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨੂੰ ਹਰਾ ਕੇ 2.5-2.5 ਨਾਲ ਅੰਕ ਬਰਾਬਰ ਕਰ ਲਏ। ਇਕ ਦਿਨ ਦੇ ਆਰਾਮ ਤੋਂ ਬਾਅਦ ਹੋਏ ਮੁਕਾਬਲੇ ਵਿਚ ਗੋਰਯਾਚਕਿਨਾ ਨੇ ਆਪਣੀ ਓਪਨਿੰਗ ਦੀ ਤਿਆਰੀ ਨਾਲ ਵੇਂਜੂਨ ਨੂੰ ਸ਼ੁਰੂਆਤ ਤੋਂ ਹੀ ਪ੍ਰੇਸ਼ਾਨੀ ਵਿਚ ਪਾਈ ਰੱਖਿਆ। ਇੰਗਲਿਸ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਖੇਡ ਦੀ 23ਵੀਂ ਚਾਲ ਵਿਚ ਹੀ ਉਸ ਨੇ ਬੜ੍ਹਤ ਹਾਸਲ ਕਰ ਲਈ ਤੇ ਅੰਤ ਸੰਭਲ ਕੇ ਖੇਡਦੇ ਹੋਏ 51 ਚਾਲਾਂ ਵਿਚ ਜਿੱਤ ਦਰਜ ਕੀਤੀ। ਪ੍ਰਤੀਯੋਗਿਤਾ ਦੇ ਪਹਿਲੇ 6 ਰਾਊਂਡ ਚੀਨ ਵਿਚ ਤੇ ਬਾਅਦ ਦੇ 6 ਰੂਸ ਵਿਚ ਖੇਡੇ ਜਾਣੇ ਹਨ, ਇਸ ਲਿਹਾਜ਼ ਨਾਲ ਵੇਂਜੂਨ ਆਪਣੇ ਦੇਸ਼ ਵਿਚ ਕੱਲ ਆਖਰੀ ਮੁਕਾਬਲਾ ਖੇਡਣ ਉਤਰੇਗੀ, ਅਜਿਹੇ ਵਿਚ ਦਬਾਅ ਉਸ 'ਤੇ ਹੋਵੇਗਾ।


Related News