ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 : ਗੋਰਯਾਚਕਿਨਾ ਜਿੱਤ ਨੇੜਿਓਂ ਫਿਰ ਖੁੰਝੀ

Thursday, Jan 09, 2020 - 01:08 AM (IST)

ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 : ਗੋਰਯਾਚਕਿਨਾ ਜਿੱਤ ਨੇੜਿਓਂ ਫਿਰ ਖੁੰਝੀ

ਸ਼ੰਘਾਈ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਰੂਸ ਦੀ 21 ਸਾਲਾ ਖਿਡਾਰਨ ਆਲੇਕਸਾਂਦ੍ਰਾ ਗੋਰਯਾਚਕਿਨਾ ਇਕ ਵਾਰ ਫਿਰ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ 28 ਸਾਲਾ ਜੂ ਵੇਂਜੂਨ ਨੂੰ ਹਰਾ ਕੇ ਬੇਹੱਦ ਨੇੜੇ ਆ ਕੇ ਜਿੱਤ ਦਰਜ ਨਹੀਂ ਕਰ ਸਕੀ। ਕਿਊ. ਜੀ. ਡੀ. ਓਪਨਿੰਗ ਦੇ ਤਰਾਸ਼ ਵੇਰੀਏਸ਼ਨ ਵਿਚ ਹੋਏ ਇਸ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਗੋਰਯਾਚਕਿਨਾ ਨੇ ਸ਼ੁਰੂਆਤ ਤੋਂ ਹੀ ਬੜ੍ਹਤ ਬਣਾ ਲਈ ਅਤੇ ਖੇਡ ਦੀ 36ਵੀਂ ਚਾਲ ਤੋਂ ਬਾਅਦ ਵਜ਼ੀਰ ਅਤੇ ਹਾਥੀ ਦੇ ਐਂਡ ਗੇਮ ਵਿਚ ਉਹ ਕੇਂਦਰ ਵਿਚ ਇਕ ਵਾਧੂ ਪਿਆਦਾ ਲੈ ਕੇ ਜਿੱਤ ਵਲ ਵਧ ਰਹੀ ਸੀ।

PunjabKesari
ਅਚਾਨਕ 41ਵੀਂ ਚਾਲ ਵਿਚ ਵਜ਼ੀਰ ਦੀ ਅਦਲਾ-ਬਦਲੀ ਤੋਂ ਬਾਅਦ ਉਸ ਨੇ ਆਪਣੀ ਬੜ੍ਹਤ ਗੁਆ ਦਿੱਤੀ।  85 ਚਾਲਾਂ ਤੱਕ ਯਤਨ ਕਰਨ ਤੋਂ ਬਾਅਦ ਵੀ ਖੇਡ ਡਰਾਅ ਰਹੀ ਅਤੇ 3 ਰਾਊਂਡ ਤੋਂ ਬਾਅਦ ਦੋਵੇਂ ਖਿਡਾਰੀ 1.5, 1.5 ਅੰਕਾਂ 'ਤੇ ਹਨ।


author

Gurdeep Singh

Content Editor

Related News