ਵਰਲਡ ਟੈਸਟ ਚੈਂਪੀਅਨਸ਼ਿਪ ਅੰਕ ਪ੍ਰਣਾਲੀ 'ਤੇ ਭੜਕੇ ਵਿਲੀਅਮਸਨ, ਚੁੱਕੇ ਇਹ ਵੱਡੇ ਸਵਾਲ
Thursday, Feb 20, 2020 - 03:18 PM (IST)
ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸਿਸਟਮ ਰਾਸ ਨਹੀਂ ਆ ਰਹੀ ਜਿਸ 'ਚ ਸੀਰੀਜ਼ ਕਿੰਨੇ ਵੀ ਮੈਚਾਂ ਦੀ ਹੋਵੇ, ਟੀਮ ਨੂੰ ਵੱਧ ਤੋਂ ਵੱਧ 120 ਅੰਕ ਹੀ ਮਿਲਣਗੇ। ਇਸ ਦੇ ਮੁਤਾਬਕ ਅਗਲੇ ਦੋ ਮੈਚਾਂ ਦੀ ਸੀਰੀਜ਼ 'ਚ ਹਰ ਮੈਚ 'ਚ ਜਿੱਤਣ 'ਤੇ 60 ਅੰਕ ਦਿੱਤੇ ਜਾਣਗੇ। ਉਥੇ ਹੀ ਏਸ਼ੇਜ਼ 'ਚ ਇਕ ਟੈਸਟ ਜਿੱਤਣ 'ਤੇ 24 ਹੀ ਅੰਕ ਮਿਲਣਗੇ ਕਿਉਂਕਿ ਉਸ 'ਚ ਪੰਜ ਮੈਚ ਹੁੰਦੇ ਹਨ।
ਦਰਅਸਲ, ਵਿਲੀਅਮਸਨ ਨੇ ਕਿਹਾ, 'ਇਹ ਦਿਲਚਸਪ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ ਪਰ ਟੈਸਟ 'ਚ ਮੁਕਾਬਲੇਬਾਜ਼ੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪਹਿਲਾਂ ਨਹੀਂ ਸੀ। ਵਰਲਡ ਟੈਸਟ ਚੈਂਪੀਅਨਸ਼ਿਪ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਕਿਹਾ, 'ਇਹ ਪਰਫੈਕਟ ਨਹੀਂ ਹੈ ਪਰ ਪਹਿਲੇ ਸਾਲ ਜਾਂ ਦੋ ਸਾਲ ਬਾਅਦ ਇਸਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੇਨ ਵਿਲੀਅਮਸਨ ਨੇ ਅੱਗੇ ਕਿਹਾ, 'ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ 'ਚ ਇਸਦਾ ਬਿਹਤਰ ਰੂਪ ਦੇਖਣ ਨੂੰ ਮਿਲੇਗਾ। ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰਾਸ ਟੇਲਰ ਨੇ ਉਨ੍ਹਾਂ ਦੇ ਸੁਰ 'ਚ ਸੁਰ ਮਿਲਾਉਂਦੇ ਹੋਏ ਕਿਹਾ, ਅੰਕ ਵਿਵਸਥਾ ਦੇ ਨਾਲ ਸ਼ੁਰੂਆਤੀ ਦੌਰ ਦੀ ਕੁਝ ਦਿੱਕਤਾਂ ਹਨ ਪਰ ਇਸ ਨੇ ਟੈਸਟ 'ਚ ਮੁਕਾਬਲੇਬਾਜ਼ੀ ਤਾਂ ਸ਼ੁਰੂ ਕੀਤੀ ਹੈ। ਇਹ ਆਦਰਸ਼ ਨਹੀਂ ਹੈ ਪਰ ਪਹਿਲਾਂ ਦੇ ਹਾਲਤਾਂ ਤੋਂ ਕਿਤੇ ਬਿਹਤਰ ਹੈ।