WTC ਫ਼ਾਈਨਲ ਲਈ ICC ਨੇ ਬਣਾਏ ਨਿਯਮ, ਜਾਣੋ ਮੈਚ ਡਰਾਅ ਜਾਂ ਟਾਈ ਹੋਣ ’ਤੇ ਕੀ ਹੋਵੇਗਾ

Friday, May 28, 2021 - 04:34 PM (IST)

WTC ਫ਼ਾਈਨਲ ਲਈ ICC ਨੇ ਬਣਾਏ ਨਿਯਮ, ਜਾਣੋ ਮੈਚ ਡਰਾਅ ਜਾਂ ਟਾਈ ਹੋਣ ’ਤੇ ਕੀ ਹੋਵੇਗਾ

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇੰਗਲੈਂਡ ’ਚ 18 ਤੋਂ 22 ਜੂਨ ਦਰਮਿਆਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡਿਆ ਜਾਵੇਗਾ। ਇਸ ਮੈਚ ਲਈ ਪਲੇਇੰਗ ਕੰਡੀਸ਼ਨਸ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈ. ਸੀ. ਸੀ. ਦੀ ਕੰਡੀਸ਼ਨਸ ਮੁਤਾਬਕ ਮੈਚ ਡਰਾਅ ਜਾਂ ਟਾਈ ਰਹਿਣ ’ਤੇ ਦੋਹਾਂ ਟੀਮਾਂ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਜਾਵੇਗਾ। ਇਸੇ ਦੇ ਨਾਲ ਹੀ ਮੈਚ ਦੇ ਦੌਰਾਨ ਜੋ ਸਮਾਂ ਬਰਬਾਦ ਹੋਵੇਗਾ ਇਸ ਦੇ ਲਈ ਵੀ ਇਕ ਰਿਜ਼ਰਵ ਦਿਨ ਨਿਰਧਾਰਤ ਕੀਤਾ ਗਿਆ ਹੈ। ਜੂਨ 23 ਨੂੰ ਰਿਜ਼ਰਵ ਡੇ ਦੇ ਤੌਰ ’ਤੇ ਅਲਗ ਰਖਿਆ ਗਿਆ ਹੈ। ਇਹ ਦੋਵੇਂ ਫ਼ੈਸਲੇ ਜੂਨ 2018 ’ਚ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਵਰਲਡ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਕੀਤੇ ਸਨ।
ਇਹ ਵੀ ਪੜ੍ਹੋ : ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ

ਰਿਜ਼ਰਵ ਡੇ ਦਾ ਇਸਤੇਮਾਲ ਉਸ ਸਥਿਤੀ ’ਚ ਕੀਤਾ ਜਾਵੇਗਾ ਜਦੋਂ ਪੂਰੇ ਪੰਜ ਦਿਨਾਂ ਦੇ ਖੇਡ ’ਚ ਖ਼ਰਾਬ ਸਮੇਂ ਦੀ ਵਰਤੋਂ ਨਹੀਂ ਹੋ ਸਕੇਗੀ। ਇਸ ’ਚ ਮੈਚ ਦੇ ਸ਼ੁਰੂ ਹੋਣ ਤੇ ਖ਼ਤਮ ਹੋਣ ਦਾ ਸਮਾਂ ਵੀ ਹੈ। ਜੇਕਰ ਪੂਰੇ ਪੰਜ ਦਿਨ ਦੇ ਖੇਡ ਦੇ ਬਾਅਦ ਹਾਂ-ਪੱਖੀ ਨਤੀਜਾ ਪ੍ਰਾਪਤ ਨਹੀਂ ਹੰਦਾ ਤਾਂ ਕੋਈ ਵਾਧੂ ਦਿਨ ਦਾ ਖੇਡ ਨਹੀਂ ਹੋਵੇਗਾ ਤੇ ਅਜਿਹੀ ਹਾਲਤ ’ਚ ਮੈਚ ਡਰਾਅ ਐਲਾਨਿਆ ਜਾਵੇਗਾ।

ਮੈਚ ਦੇ ਦੌਰਾਨ ਸਮਾਂ ਗੁਆਉਣ ਦੀ ਸਥਿਤੀ ’ਚ ਆਈ. ਸੀ. ਸੀ. ਮੈਚ ਰੈਫ਼ਰੀ ਨਿਯਮਿਤ ਤੌਰ ’ਤੇ ਟੀਮਾਂ ਤੇ ਮੀਡੀਆ ਨੂੰ ਇਸ ਬਾਰੇ ਅਪਡੇਟ ਕਰੇਗਾ ਕਿ ਰਿਜ਼ਰਵ ਡੇ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਰਿਜ਼ਰਵ ਡੇ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ, ਇਸ ਦਾ ਐਲਾਨ ਪੰਜਵੇਂ ਦਿਨ ਦੇ ਆਖ਼ਰੀ ਘੰਟੇ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ 'ਚੈੱਸ' ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰੀ ਨੌਕਰੀਆਂ ਨੇ ਜਗਾਈ ਨਵੀਂ ਉਮੀਦ

ਮੈਚ ਗ੍ਰੇਡ 1 ਡਿਊਕ ਗੇਂਦਾਂ ਦੀ ਵਰਤੋਂ ਕਰਕੇ ਖੇਡਿਆ ਜਾਵੇਗਾ। ਫ਼ਾਈਨਲ ’ਚ ਬੰਦਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਚਲ ਰਹੇ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਰਲਡ ਕੱਪ ਸੁਪਰ ਲੀਗ ਸੀਰੀਜ਼ ਦੇ ਨਾਲ ਲਾਗੂ ਹੋਣ ਵਾਲੇ ਕੌਮਾਂਤਰੀ ਖੇਡ ਹਾਲਾਤ ’ਚ ਹੇਠਾਂ ਲਿਖੇ ਬਦਲਾਅ ਦਿਖਾਈ ਦੇਣਗੇ :-

PunjabKesari

ਸ਼ਾਰਟ ਰਨ : ਥਰਡ ਅੰਪਾਇਰ ਆਨ ਫ਼ੀਲਡ ਅੰਪਾਇਰ ਦੀ ‘ਸ਼ਾਰਟ ਰਨ’ ਦੀ ਕਿਸੇ ਵੀ ਕਾਲ ਦੀ ਆਪਣੇ ਆਪ ਹੀ ਸਮੀਖਿਆ ਕਰੇਗਾ ਤੇ ਅਗਲੀ ਗੇਂਦ ਸੁੱਟਣ ਤੋਂ ਪਹਿਲਾਂ ਆਨ-ਫ਼ੀਲਡ ਅੰਪਾਇਰ ਨੂੰ ਫ਼ੈਸਲੇ ਬਾਰੇ ਦੱਸੇਗਾ।

ਪਲੇਅਰ ਰਿਵਿਊ : ਫ਼ੀਲਡਿੰਗ ਕਪਤਾਨ ਜਾਂ ਬਰਖ਼ਾਸਤ ਬੱਲੇਬਾਜ਼ ਅੰਪਾਇਰ ਤੋਂ ਪੁਸ਼ਟੀ ਕਰ ਸਕਦਾ ਹੈ ਕਿ ਕੀ ਐੱਲ. ਬੀ. ਡਬਿਲਊ. ਦੇ ਲਈ ਖਿਡਾਰੀ ਦੀ ਸਮੀਖਿਆ ਸ਼ੁਰੂ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਗੇਂਦ ਨੂੰ ਖੇਡਣ ਦੀ ਅਸਲ ਕੋਸ਼ਿਸ਼ ਕੀਤੀ ਗਈ ਹੈ।

ਡੀ. ਆਰ. ਐਸ. ਰਿਵਿਊ : ਐੱਲ. ਬੀ. ਡਬਲਿਊ. ਸਮੀਖਿਆਵਾਂ ਲਈ, ਸਟੰਪ ਦੇ ਚਾਰੋ ਤੇ ਬਰਾਬਰ ਅੰਪਾਇਰ ਦੇ ਕਾਲ ਮਾਰਜਿਨ ਨੂੰ ਉੱਚਾਈ ਤੇ ਚੌੜਾਈ ਦੋਹਾਂ ਲਈ ਯਕੀਨੀ ਕਰਨ ਲਈ ਵਿਕਟ ਜ਼ੋਨ ਦੇ ਉੱਚਾਈ ਮਾਰਜਿਨ ਨੂੰ ਸਟੰਪ ਦੇ ਸਿਖਰ ’ਤੇ ਉਠਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵਿਰਾਟ ਦੇ ਗੋਲ ਕਰਨੋਂ ਖੁੰਝਣ ’ਤੇ ਛੇਤਰੀ ਨੇ ਕੀਤਾ ਕੁਮੈਂਟ, ਕਪਤਾਨ ਨੇ ਕਿਹਾ-ਤੁਸੀਂ ਕਰ ਲਓ ਮੌਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News