ਵਿਸ਼ਵ ਟੈਸਟ ਚੈਂਪੀਅਨਸ਼ਿਪ : ਚੋਟੀ ''ਤੇ ਕਾਬਜ਼ ਭਾਰਤ ਦੀ ਸਥਿਤੀ ਮਜ਼ਬੂਤ

Monday, Apr 27, 2020 - 10:55 AM (IST)

ਵਿਸ਼ਵ ਟੈਸਟ ਚੈਂਪੀਅਨਸ਼ਿਪ : ਚੋਟੀ ''ਤੇ ਕਾਬਜ਼ ਭਾਰਤ ਦੀ ਸਥਿਤੀ ਮਜ਼ਬੂਤ

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਕੋਵਿਡ-19 ਮਹਾਮਾਰੀ ਕਾਰਨ ਅਧਵਾਟੇ ਲਟਕੀ ਵਿਸ਼ਵ ਚੈਂਪੀਅਨਸ਼ਿਪ ਦੇ ਮੈਚ ਪੂਰੇ ਕਰਾਉਣ ਲਈ ਇਸ ਨੂੰ ਚਾਰ ਮਹੀਨੇ ਅੱਗੇ ਖਿਸਕਾਉਣ ਤੇ ਇਸ ਦੇ ਪ੍ਰੋਗਰਾਮ ਵਿਚ ਬਦਲਾਅ ਕਰਨ 'ਤੇ ਵਿਚਾਰ ਕਰ ਰਹੀ ਹੈ ਪਰ ਇਸ ਨਾਲ ਭਾਰਤ 'ਤੇ ਅਸਰ ਨਹੀਂ ਪਵੇਗਾ ਤੇ ਉਹ ਅੱਗੇ ਵੀ ਇਸ ਵਿਚ ਆਪਣੀ ਸਥਿਤੀ ਮਜ਼ਬੂਤ ਬਰਕਰਾਰ ਰੱਖ ਸਕਦਾ ਹੈ। 

PunjabKesari

ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਹੁਣ ਤਕ ਸਭ ਤੋਂ ਵੱਧ 4 ਲੜੀਆਂ ਖੇਡੀਆਂ ਹਨ, ਜਿਨ੍ਹਾਂ ਵਿਚੋਂ 3 ਵਿਚ ਉਸ ਨੇ ਜਿੱਤ ਦਰਜ ਕੀਤੀ। ਇਸ ਨਾਲ ਉਸ ਦੇ 360 ਅੰਕ ਹਨ ਤੇ ਉਹ ਚੋਟੀ 'ਤੇ ਕਾਬਜ਼ ਹੈ। ਆਸਟਰੇਲੀਆ 3 ਲੜੀਆਂ ਵਿਚੋਂ 296 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ ਜਦਕਿ ਨਿਊਜ਼ੀਲੈਂਡ 180 ਅਕਾਂ ਨਾਲ ਤੀਜੇ ਸਥਾਨ 'ਤੇ ਹੈ। ਆਈ. ਸੀ. ਸੀ. ਮੁਤਾਬਕ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਕਿਸੇ ਇਕ ਦੇਸ ਨੂੰ 6 ਲੜੀਆਂ (3 ਘਰੇਲੂ, 3 ਵਿਦੇਸ਼ੀ) ਖੇਡਣੀਆਂ ਹੁੰਦੀਆਂ ਹਨ। ਭਾਰਤ 2 ਲੜੀਆਂ ਘਰੇਲੂ ਖੇਡ ਚੁੱਕਾ ਹੈ। ਇਹ ਸਾਰੀਆਂ ਲੜੀਆਂ 2 ਜਾਂ 3 ਟੈਸਟ ਮੈਚ ਦੀਆਂ ਸਨ, ਜਿਨ੍ਹਾਂ ਵਿਚੋਂ ਭਾਰਤੀ ਟੀਮ ਨੂੰ ਪੂਰੇ ਅੰਕ ਮਿਲੇ।


author

Ranjit

Content Editor

Related News