WTC ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ
Friday, May 07, 2021 - 07:15 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫ਼ਾਈਨਲ ਮੁਕਾਬਲੇ ਤੇ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਆਗਾਮੀ ਟੈਸਟ ਸੀਰੀਜ਼ ਲਈ ਟੀਮ ਦੀ ਚੋਣ ਦਾ ਐਲਾਨ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਇਸ ਟੀਮ ’ਚ ਜਿੱਥੇ ਸਾਰੇ ਮੁੱਖ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ ਉੱਥੇ ਹੀ ਕੇ. ਐੱਲ. ਰਾਹੁਲ ਤੇ ਰਿਧੀਮਾਨ ਸਾਹਾ ਦੇ ਨਾਂ ਵੀ ਸੂਚੀ ’ਚ ਸ਼ਾਮਲ ਹਨ ਪਰ ਉਨ੍ਹਾਂ ਨੂੰ ਫ਼ਿੱਟਨੈਸ ਸਾਬਤ ਕਰਨ ਦੇ ਬਾਅਦ ਟੀਮ ’ਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ’ਤੇ ਬਜ਼ੁਰਗ ਜੋੜੇ ਨੇ ਲਾਏ ਨੂੰਹ ਨਾਲ ਨਾਜ਼ਾਇਜ਼ ਸਬੰਧ ਦੇ ਦੋਸ਼, ਜਾਣੋ ਪੂਰਾ ਮਾਮਲਾ
ਟੀਮ ਇੰਡੀਆ ਦਾ ਪਹਿਲਾ ਪੜਾਅ ਸਾਊਥੰਪਟਨ ਹੋਵੇਗਾ ਜਿੱਥੇ ਉਹ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡੇਗੀ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ 18 ਤੋਂ 22 ਜੂਨ ਵਿਚਾਲੇ ਹੋਵੇਗਾ। ਘਰ ’ਤੇ ਇੰਗਲੈਂਡ ਖ਼ਿਲਾਫ਼ 3-1 ਨਾਲ ਜਿੱਤ ਦਰਜ ਕਰਨ ਦੇ ਬਾਅਦ ਭਾਰਤ ਨੇ ਫ਼ਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ ਸੀ।
ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦਾ ਸ਼ਡਿਊਲ
ਪਹਿਲਾ ਮੈਚ, 4-8 ਅਗਸਤ, ਨਾਟਿੰਘਮ
ਦੂਜਾ ਮੈਚ, 12-16 ਅਗਸਤ, ਲੰਡਨ (ਲਾਰਡਸ)
ਤੀਜਾ ਮੈਚ, 25 ਤੋਂ 29 ਅਗਸਤ (ਲੀਡਸ)
ਚੌਥਾ ਮੈਚ, 2-6 ਸਤੰਬਰ, ਲੰਡਨ (ਓਵਲ)
ਪੰਜਵਾਂ ਤੇ ਆਖ਼ਰੀ ਮੈਚ, 10-14 ਸਤੰਬਰ, ਮੈਨਚੈਸਟਰ।
ਇਹ ਵੀ ਪੜ੍ਹੋ : ਕੋਵਿਡ-19 ਮਹਾਮਾਰੀ ਕਾਰਨ ਭਾਰਤੀ ਬੈਡਮਿੰਟਨ ਖਿਡਾਰੀ ਮਲੇਸ਼ੀਆ ਓਪਨ ਤੋਂ ਹਟੇ
ਭਾਰਤੀ ਟੀਮ : ਰੋਹਿਤ ਸ਼ਰਮਾ, ਸ਼ੁੱਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇ. ਐੱਲ. ਰਾਹੁਲ (ਫ਼ਿੱਟਨੈਸ ਕਲੀਅਰੈਂਸ ਦੇ ਅਧੀਨ), ਰਿਧੀਮਾਨ ਸਾਹਾ (ਵਿਕਟਕੀਪਰ, ਫ਼ਿੱਟਨੈਸ ਕਲੀਅਰੈਂਸ ਦੇ ਅਧੀਨ)।
ਸਟੈਂਡਬਾਈ ਖਿਡਾਰੀ : ਅਭਿਮਨਿਊ, ਈਸਵਰਵਾਨ, ਪ੍ਰਸਿੱਧ ਕ੍ਰਿਸ਼ਣਾ, ਅਵੇਸ਼ ਖ਼ਾਨ, ਅਰਜਨ ਨਾਗਵਾਸਵਾਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।