WTC ’ਚ ਸ਼ਰਮਨਾਕ ਹਾਰ ਦੇ ਬਾਅਦ ਇੰਗਲੈਂਡ ’ਚ ਮਸਤੀ ਕਰਦੇ ਨਜ਼ਰ ਆਏ ਭਾਰਤੀ ਖਿਡਾਰੀ

Saturday, Jun 26, 2021 - 04:20 PM (IST)

WTC ’ਚ ਸ਼ਰਮਨਾਕ ਹਾਰ ਦੇ ਬਾਅਦ ਇੰਗਲੈਂਡ ’ਚ ਮਸਤੀ ਕਰਦੇ ਨਜ਼ਰ ਆਏ ਭਾਰਤੀ ਖਿਡਾਰੀ

ਸਪੋਰਟਸ ਡੈਸਕ— ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਝਲਣੀ ਪਈ। ਜਿੱਥੇ ਇਕ ਪਾਸੇ ਸੋਸ਼ਲ ਮੀਡੀਆ ’ਤੇ ਫ਼ੈਨਜ਼ ਭਾਰਤੀ ਟੀਮ ਦੀ ਆਲੋਚਨਾ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਟੀਮ ਇਸ ਹਾਰ ਨੂੰ ਭੁਲਾ ਚੁੱਕੀ ਹੈ। ਹਾਰਨ ਦੇ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਇੰਗਲੈਂਡ ’ਚ ਘੁੰਮਦੇ ਦੇਖਿਆ ਗਿਆ। ਹੁਣ ਭਾਰਤ ਨੂੰ ਇੰਗਲੈਂਡ ’ਚ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਉਸ ਤੋਂ ਪਹਿਲਾਂ ਉਸ ਕੋਲ ਇਕ ਮਹੀਨੇ ਤੋਂ ਵੱਧ ਸਮੇਂ ਦਾ ਬ੍ਰੇਕ ਹੈ।

 

 
 
 
 
 
 
 
 
 
 
 
 
 
 
 
 

A post shared by Mayank Agarwal (@mayankagarawal)

ਇੰਗਲੈਂਡ ’ਚ ਘੁੰਮਦੇ ਨਜ਼ਰ ਆਏ ਟੀਮ ਇੰਡੀਆ ਦੇ ਖਿਡਾਰੀ
ਟੀਮ ਇੰਡੀਆ ਸਾਊਥੰਪਟਨ ਤੋਂ ਲੰਡਨ ਪਹੁੰਚ ਗਈ ਹੈ ਤੇ ਇੰਗਲੈਂਡ ਖ਼ਿਲਾਫ਼ ਮੈਚਾਂ ਤੋਂ ਪਹਿਲਾਂ ਖਿਡਾਰੀਆਂ ਨੂੰ ਬ੍ਰੇਕ ਦਿੱਤਾ ਗਿਆ ਹੈ। ਇਸ ਦੌਰਾਨ ਖਿਡਾਰੀ ਆਪਣੇ-ਆਪਣੇ ਪਰਿਵਾਰਾਂ ਦੇ ਨਾਲ ਘੁੰਮਦੇ ਹੋਏ ਨਜ਼ਰ ਆਏ ਹਨ। ਰੋਹਿਤ ਸ਼ਰਮਾ ਤੇ ਮਯੰਕ ਅਗਰਵਾਲ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਸ ’ਚ ਉਹ ਪਰਿਵਾਰ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 


author

Tarsem Singh

Content Editor

Related News