ਰੋਮਾਂਚਕ ਟਾਈਬ੍ਰੇਕ ''ਚ ਚੀਨ ਦੀ ਲੇਈ ਟਿੰਗਜੀ ਨੂੰ ਹਰਾ ਕੋਨੇਰੂ ਹੰਪੀ ਬਣੀ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ
Sunday, Dec 29, 2019 - 07:10 PM (IST)

ਮਾਸਕੋ (ਨਿਕਲੇਸ਼ ਜੈਨ) : ਭਾਰਤ ਨੂੰ ਵਿਸ਼ਵਨਾਥਨ ਆਨੰਦ ਤੋਂ ਬਾਅਦ ਆਖਿਰਕਾਰ ਦੂਜਾ ਵਿਸ਼ਵ ਚੈਂਪੀਅਨ ਮਿਲ ਗਿਆ ਹੈ। ਇਹ ਜਿੱਤ ਭਾਰਤ ਨੂੰ ਸ਼ਤਰੰਜ ਦੇ ਫਟਾਫਟ ਸਵਰੂਪ ਵਿਚ ਇਕ ਰੈਪਿਡ ਸ਼ਤਰੰਜ ਵਿਚ ਹਾਸਲ ਹੋਈ। ਇਸ ਵਿਸ਼ਵ ਜੇਤੂ ਦੇ ਤਾਜ ਨੂੰ ਭਾਰਤ ਲੈ ਕੇ ਆਈ ਹੈ ਭਾਰਤ ਦੀ ਬੇਟੀ ਕੋਨੇਰੂ ਹੰਪੀ। ਮਾਸਕੋ ਵਿਚ ਹੋਏ ਰੋਮਾਂਚਕ ਫਾਈਨਲ ਵਿਚ ਉਸ ਨੇ ਚੀਨ ਦੀ ਲੇਈ ਟਿੰਗਜੀ ਨੂੰ ਟਾਈਬ੍ਰੇਕ ਵਿਚ 2-1 ਨਾਲ ਹਰਾਉਦਿਆਂ ਵਿਸ਼ਵ ਖਿਤਾਬ ਹਾਸਲ ਕਰ ਲਿਆ। ਕੋਨੇਰੂ ਹੰਪੀ ਲਈ ਇਹ ਖਿਤਾਬ ਇਸ ਲਈ ਵੀ ਮਾਇਨੇ ਰੱਖਦਾ ਹੈ ਕਿਉਂਕਿ ਉਹ ਇਸ ਫਾਰਮੈੱਟ ਵਿਚ ਜ਼ਿਆਦਾ ਬਿਹਤਰ ਨਹੀਂ ਮੰਨੀ ਜਾਂਦੀ ਹੈ। ਰੋਮਾਂਚਕ ਗੱਲ ਇਹ ਵੀ ਹੈ ਕਿ ਉਸ ਨੂੰ 13 ਨੰਬਰ ਦਾ ਦਰਜਾ ਮਿਲਿਆ ਸੀ, ਜਿਸ ਨੂੰ ਉਸ ਨੇ ਆਪਣੇ ਲਈ ਲੱਕੀ ਸਾਬਤ ਕੀਤਾ। 12 ਰਾਊਂਡਾਂ ਦੀ ਇਸ ਪ੍ਰਤੀਯੋਗਿਤਾ ਵਿਚ ਚੰਗੀ ਸ਼ੁਰੂਆਤ ਤੋਂ ਬਾਅਦ ਛੇਵੇਂ ਰਾਊਂਡ ਵਿਚ ਉਸ ਨੇ 24ਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਇਰਿਨਾ ਬੁਲਮੁਗਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਉਸ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਸਭ ਤੋਂ ਮੱਹਤਵਪੂਰਨ ਆਖਰੀ-2 ਰਾਊਂਡਾਂ ਵਿਚ ਉਸਨੇ ਰੂਸ ਦ ਵੋਈਟ ਦਰਿੱਾ ਨੂੰ ਹਰਾ ਦਿੱਤਾ ਤੇ ਫਿਰ ਉਸ ਤੋਂ ਅੱਗੇ ਚੱਲ ਰਹੀ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਤਾਨ ਜਹੋਂਗਯੀ ਨੂੰ ਹਰਾ ਦਿੱਤਾ।
ਵਿਸ਼ਵ ਖਿਤਾਬ ਹਾਸਲ ਕਰਨ ਵਾਲੀ ਆਨੰਦ ਤੋਂ ਬਾਅਦ ਦੂਜੀ ਭਾਰਤੀ : ਭਾਰਤ ਦੇ 5 ਵਾਰ ਦੇ ਕਲਾਸੀਕਲ ਤੇ 2 ਵਾਰ ਦੇ ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਬਾਅਦ ਹੰਪੀ ਨੇ ਉਹ ਕਾਰਨਾਮਾ ਕੀਤਾ, ਜਿਸ ਦੀ ਦੇਸ਼ ਦੇ ਸ਼ਤਰੰਜ ਨੂੰ ਕਾਫੀ ਲੋੜ ਸੀ। ਬਾਰਤ ਦੀ ਸ਼ਤਰੰਜ ਕਵੀਨ ਕਹੇ ਜਾਣ ਵਾਲੀ ਹੰਪੀ ਨੇ ਉਮਰ ਵਰਗ ਵਿਚ ਕਈ ਵਾਰ ਵਿਸਵ ਜੇਤੂ ਦਾ ਤਾਜ ਪਹਿਨਿਆ ਹੈ। ਸਭ ਤੋਂ ਪਹਿਲਾਂ ਉਸ ਨੇ 1997 ਵਿਚ ਵਿਸ਼ਵ ਅੰਡਰ-10 ਚੈਂਪੀਅਨ, 1998 ਵਿਚ ਵਿਸ਼ਵ ਅੰਡਰ-12 ਚੈਂਪੀਅਨ ਤੇ 1999 ਵਿਚ ਵਿਸ਼ਵ ਅੰਡਰ-14 ਦਾ ਤਾਜ ਆਪਣੇ ਨਾਂ ਕੀਤਾ। ਸਾਲ 2001 ਵਿਚ ਉਸਨੇ ਵਿਸ਼ਵ ਜੂਨੀਅਰ ਚੈਂਪੀਅਨ ਬਣ ਕੇ ਦੇਸ਼ ਨੂੰ ਪਹਿਲੀ ਵਰ ਇਹ ਸਨਮਾਨਿ ਵੀ ਦਿਵਾਇਆ। 2002 ਵਿਚ 15 ਸਾਲ ਦੀ ਉਮਰ ਵਿਚ ਵਿਸ਼ਵ ਦੀ ਸਭ ਤੋਂ ਘੱਟ ਉਮਰ ਵਿਚ ਗ੍ਰੈਂਡ ਮਾਸਟਰ ਬਣਨ ਵਾਲੀ ਮਹਿਲਾ ਖਿਡਾਰੀ ਵੀ ਬਣੀ। 2006 ਵਿਚ ਹੰਪੀ ਨੇ ਭਾਰਤ ਨੂੰ ਦੋਹਾ ਏਸ਼ੀਅਨ ਗੇਮਸ ਵਿਚ ਵੀ 2 ਸੋਨ ਤਮਗੇ ਦਿਵਾਏ। ਮਾਂ ਬਣਨ ਤੋਂ ਬਾਅਦ ਲਈ ਸੀ ਬ੍ਰੇਕ : ਕੋਨੇਰੂ ਹੰਪੀ 'ਤੇ ਸਾਨੂੰ ਇਸ ਲਈ ਵੀ ਮਾਣ ਹੋਣਾ ਚਾਹੀਦਾ ਹੈ ਕਿ 2016-17 ਵਿਚ ਵਿਆਹ ਤੋਂ ਬਾਅਦ ਉਹ ਬੇਟੀ ਦੀ ਮਾਂ ਬਣੀ ਤੇ ਇਸ ਦੌਰਾਨ ਉਹ ਖੇਡ ਤੋਂ 2 ਸਾਲ ਤਕ ਦੂਰ ਰਹੀ। ਪਿਛਲੇ ਬਾਤੁਮੀ ਓਲੰਪੀਆਡ ਵਿਚ ਉਸਨੇ ਦੇਸ਼ ਲਈ ਖੇਡਦੇ ਹੋਏ ਵਾਪਸੀ ਕੀਤੀ ਤਦ ਲੱਗਾ ਕਿ ਇਹ ਆਸਾਨ ਨਹੀਂ ਹੋਣ ਵਾਲੀ ਪਰ ਉਸ ਨੇ ਆਪਣੇ ਦ੍ਰਿੜ ਭਰੋਸੇ ਨਾਲ ਇਹ ਸਭ ਕਰ ਦਿਖਾਇਆ ਤੇ ਸਾਬਤ ਕੀਤਾ ਕਿ ਦੇਸ਼ ਦੀ ਇਹ ਬੇਟੀ ਦੇਸ਼ ਲਈ ਅਜੇ ਤਕ ਕਾਫੀ ਹਾਸਲ ਕਰੇਗੀ।