ਵਿਸ਼ਵ ਪੁਲਸ ਖੇਡਾਂ : ਕੁਸ਼ਤੀ ''ਚ ਮਨੋਹਰ ਸਿੰਘ ਨੇ ਜਿੱਤਿਆ ਸੋਨਾ

Tuesday, Aug 20, 2019 - 01:53 AM (IST)

ਵਿਸ਼ਵ ਪੁਲਸ ਖੇਡਾਂ : ਕੁਸ਼ਤੀ ''ਚ ਮਨੋਹਰ ਸਿੰਘ ਨੇ ਜਿੱਤਿਆ ਸੋਨਾ

ਫਰੀਦਕੋਟ  (ਹਾਲੀ)- ਚੀਨ ਦੇ ਸ਼ਹਿਰ ਚੇਂਗਦੂ ਵਿਖੇ ਹੋਈਆਂ ਵਿਸ਼ਵ ਪੁਲਸ ਖੇਡਾਂ 'ਚ ਪੰਜਾਬ ਪੁਲਸ ਦੇ ਕਾਂਸਟੇਬਲ ਮਨੋਹਰ ਸਿੰਘ ਵਾਸੀ ਫ਼ਰੀਦਕੋਟ ਨੇ ਕੁਸ਼ਤੀ ਦੇ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਮਨੋਹਰ ਸਿੰਘ ਨੇ ਗ੍ਰੀਕੋ ਰੋਮਨ ਦੇ 59 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਚੀਨ ਦੇ ਪਹਿਲਵਾਨ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ, ਜਿਸ ਕਾਰਣ ਫ਼ਰੀਦਕੋਟ ਵਾਸੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ।


author

Gurdeep Singh

Content Editor

Related News