ਐਸ਼ ਬਾਰਟੀ ਨੇ 25 ਸਾਲ ਦੀ ਉਮਰ ''ਚ ਟੈਨਿਸ ਨੂੰ ਕਿਹਾ ਅਲਵਿਦਾ

Wednesday, Mar 23, 2022 - 12:16 PM (IST)

ਐਸ਼ ਬਾਰਟੀ ਨੇ 25 ਸਾਲ ਦੀ ਉਮਰ ''ਚ ਟੈਨਿਸ ਨੂੰ ਕਿਹਾ ਅਲਵਿਦਾ

ਬ੍ਰਿਟੇਨ (ਭਾਸ਼ਾ)- ਆਸਟਰੇਲੀਅਨ ਓਪਨ ਵਿਚ ਆਪਣਾ ਤੀਜਾ ਗਰੈਂਡ ਸਲੈਮ ਜਿੱਤਣ ਤੋਂ 2 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਐਸ਼ ਬਾਰਟੀ ਨੇ ਬੁੱਧਵਾਰ ਨੂੰ ਟੈਨਿਸ ਤੋਂ ਸੰਨਿਆਸ ਲੈ ਲਿਆ। ਬਾਰਟੀ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਉਨ੍ਹਾਂ ਨੇ ਵਿਸ਼ਵ ਵਿਚ ਨੰਬਰ ਇਕ ਸਥਾਨ 'ਤੇ ਰਹਿੰਦੇ ਹੋਏ ਇਹ ਫ਼ੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬਾਰਟੀ ਨੇ ਆਪਣੇ ਇੰਸਟਾਗ੍ਰਾਮ 'ਤੇ 6 ਮਿੰਟ ਦੀ ਵੀਡੀਓ ਪਾ ਕਰੇ ਇਹ ਐਲਾਨ ਕੀਤਾ ਹੈ। ਉਹ ਬੇਹੱਦ ਭਾਵੁਕ ਸੀ ਅਤੇ ਉਨ੍ਹਾਂ ਦੀ ਆਵਾਜ਼ ਲੜਖੜਾ ਰਹੀ ਸੀ।

ਉਨ੍ਹਾਂ ਕਿਹਾ, 'ਮੈਂ ਬਹੁਤ ਖ਼ੁਸ਼ ਹਾਂ ਅਤੇ ਮੈਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਇਸ ਸਮੇਂ ਸਿਰਫ਼ ਆਪਣੇ ਦਿਲ ਦੀ ਸੁਣ ਰਹੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਇਹ ਸਹੀ ਫ਼ੈਸਲਾ ਹੈ।' ਬਾਰਟੀ ਨੇ ਕਿਹਾ ਹੁਣ ਹੋਰ ਸਫ਼ਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਿਕਹਾ ਕਿ ਉਹ ਹੁਣ ਖ਼ੁਦ ਨੂੰ ਉਹ ਸਭ ਕਰਨ ਲਈ ਮਜਬੂਰ ਨਹੀਂ ਕਰਦੀ ਜੋ ਉਸ ਦੀ ਨਜ਼ਰ ਵਿਚ ਟੈਨਿਸ ਵਿਚ ਸਰਵਸ੍ਰੇਸ਼ਠ ਬਣਨ ਲਈ ਜ਼ਰੂਰੀ ਹੈ। ਬਾਰਟੀ ਨੇ ਆਪਣੀ ਸਾਬਕਾ ਜੋੜੀਦਾਰ ਕੇਸੀ ਡੀਲੂਕਾ ਨਾਲ ਇਕ ਗੈਰ-ਰਸਮੀ ਇੰਟਰਵਿਊ ਦੌਰਾਨ ਕਿਹਾ, 'ਇਹ ਪਹਿਲੀ ਵਾਰ ਹੈ ਜਦੋਂ ਮੈਂ ਅਸਲ ਵਿਚ ਜਨਤਕ ਤੌਰ 'ਤੇ ਇਹ ਗੱਲ ਕਹੀ ਅਤੇ ਹਾਂ, ਇਹ ਕਹਿਣਾ ਮੁਸ਼ਕਲ ਹੈ।' ਉਨ੍ਹਾਂ ਿਕਹਾ, 'ਮੇਰੇ ਅੰਦਰ ਉਹ ਸਰੀਰਕ ਤਾਕਤ, ਉਹ ਇੱਛਾ ਸ਼ਕਤੀ ਅਤੇ ਉਹ ਸਭ ਚੀਜਾਂ ਨਹੀਂ ਹਨ ਜੋ ਉੱਚ ਪੱਧਰ 'ਤੇ ਖ਼ੁਦ ਨੂੰ ਚੁਣੌਤੀ ਦੇਣ ਲਈ ਜ਼ਰੂਰੀ ਹੁੰਦੀਆਂ ਹਨ।'

ਇਹ ਪਹਿਲਾ ਮੌਕਾ ਨਹੀਂ ਹੈ ਜਦਕਿ ਬਾਰਟੀ ਨੇ ਇਸ ਤਰ੍ਹਾਂ ਨਾਲ ਟੈਨਿਸ ਨੂੰ ਛੱਡਿਆ ਹੋਵੇ। ਉਹ 2011 ਵਿਚ 15 ਸਾਲ ਦੀ ਉਮਰ ਵਿਚ ਵਿੰਬਲਡਨ ਜੂਨੀਅਰ ਚੈਂਪੀਅਨ ਬਣੀ ਅਤੇ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਨਜ਼ਰ ਆ ਰਿਹਾ ਸੀ ਪਰ ਉਨ੍ਹਾਂ ਨੇ 2014 ਵਿਚ ਥਕਾਵਟ, ਦਬਾਅ ਅਤੇ ਲੰਬੇ ਸਫ਼ਰ ਕਾਰਨ ਖ਼ੁਦ ਨੂੰ 2 ਸਾਲ ਤੱਕ ਖੇਡ ਤੋਂ ਦੂਰ ਰੱਖਿਆ। ਉਹ ਆਸਟ੍ਰੇਲੀਆ ਵਿਚ ਇਸ ਦੌਰਾਨ ਪੇਸ਼ੇਵਰ ਕ੍ਰਿਕਟ ਖੇਡਣ ਲੱਗੀ ਪਰ ਬਾਅਦ ਵਿਚ ਉਨ੍ਹਾਂ ਨੇ ਫਿਰ ਤੋਂ ਰੈਕੇਟ ਫੜਿਆ ਅਤੇ ਆਪਣੀ ਖੇਡ ਵਿਚ ਵਾਪਸੀ ਕੀਤੀ। ਬਾਰਟੀ ਨੰਬਰ ਇਕ 'ਤੇ ਰਹਿੰਦੇ ਹੋਏ ਸੰਿਨਆਸ ਲੈਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਜਸਟਿਨ ਹੇਨਿਨ ਨੇ ਮਈ 2008 ਵਿਚ ਨੰਬਰ ਇਕ 'ਤੇ ਰਹਿੰਦੇ ਹੋਏ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ।
 


author

cherry

Content Editor

Related News