ਵਿਸ਼ਵ ਦੇ ਨੰਬਰ ਇਕ ਗੋਲਫਰ ਡਸਟਿਨ ਜਾਨਸਨ ਨੂੰ ਹੋਇਆ ਕੋਰੋਨਾ

10/14/2020 2:39:28 PM

ਲਾਸ ਵੇਗਾਸ (ਭਾਸ਼ਾ) : ਵਿਸ਼ਵ ਦੇ ਨੰਬਰ ਇਕ ਗੋਲਫਰ ਡਸਟਿਨ ਜਾਨਸਨ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਸ਼ੈਡੋ ਕਰੀਕ ਵਿਚ ਹੋਣ ਵਾਲੇ ਸੀਜੇ ਕੱਪ ਤੋਂ ਹੱਟਣਾ ਪਿਆ। ਪੇਸ਼ੇਵਰ ਗੋਲਫ ਸੰਘ (ਪੀ.ਜੀ.ਏ.) ਟੂਰ ਨੇ ਬਿਆਨ ਵਿਚ ਕਿਹਾ ਕਿ ਜਾਨਸਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਵਿਚ ਕੋਵਿਡ-19 ਦੇ ਲੱਛਣ ਸਨ, ਜਿਸ ਦੇ ਬਾਅਦ ਉਨ੍ਹਾਂ ਨੇ ਇਕ ਹੋਰ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ ਹੈ। ਜਾਨਸਨ ਹੁਣ ਦੁਨੀਆ ਦੇ ਨੰਬਰ ਇਕ ਖਿਡਾਰੀ ਹਨ।

ਇਹ ਵੀ ਪੜ੍ਹੋ: IPL 2020: ਧੋਨੀ ਦੇ ਗੁੱਸੇ ਕਾਰਨ ਅੰਪਾਇਰ ਨੂੰ ਬਦਲਣਾ ਪਿਆ ਇਹ ਫ਼ੈਸਲਾ, ਟੀਮ ਨੂੰ ਬੈਨ ਕਰਨ ਦੀ ਉੱਠੀ ਮੰਗ

ਪਹਿਲੀ ਵਾਰ ਫੇਡਐਕਸ ਕੱਪ ਜਿੱਤਣ ਦੇ ਬਾਅਦ ਉਨ੍ਹਾਂ ਨੂੰ ਪੀ.ਜੀ.ਏ. ਟੂਰ ਦਾ ਸਾਲ ਦਾ ਸਭ ਤੋਂ ਉੱਤਮ ਖਿਡਾਰੀ ਵੀ ਚੁਣਿਆ ਗਿਆ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਯੂ.ਐਸ. ਓਪਨ ਵਿਚ ਹਿੱਸਾ ਲੈਣ ਦੇ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ। ਜਾਨਸਨ ਨੇ ਬਿਆਨ ਵਿਚ ਕਿਹਾ, 'ਨਿਸ਼ਚਿਤ ਤੌਰ 'ਤੇ ਉਹ ਕਾਫੀ ਨਿਰਾਸ਼ ਹਨ। ਉਹ ਇਸ ਹਫ਼ਤੇ ਖੇਡਣ ਨੂੰ ਲੈ ਕੇ ਤਿਆਰ ਸੀ ਪਰ ਹੁਣ ਮੈਨੂੰ ਜਲਦ ਤੋਂ ਜਲਦ ਵਾਪਸੀ ਕਰਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਣੀ ਹੋਵੇਗੀ।

ਇਹ ਵੀ ਪੜ੍ਹੋ: IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'


cherry

Content Editor

Related News