ਵਿਸ਼ਵ ਕਬੱਡੀ ਕੱਪ ਦਾ ਸ਼ੈਡਿਊਲ ਜਾਰੀ, ਇਨਾਂ ਟੀਮਾਂ ਦੇ ਹੋਣਗੇ ਭੇੜ

11/30/2019 1:33:07 PM

ਸਪੋਰਟਸ ਡੈਸਕ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ 'ਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪਹਿਲੀ ਦਸੰਬਰ 2019 ਨੂੰ ਕੀਤਾ ਜਾਵੇਗਾ। ਇਨ੍ਹਾਂ ਅੰਤਰਰਾਸ਼ਟਰੀ ਮੁਕਾਬਲਿਆਂ ਬਾਰੇ ਅੱਜ ਖੇਡ ਵਿਭਾਗ ਵੱਲੋਂ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੋਗਰਾਮ ਅਤੇ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ 1 ਦਸੰਬਰ 2019 ਨੂੰ ਸਵੇਰੇ 11.00 ਵਜੇ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਹੋਵੇਗੀ ਅਤੇ ਸਮਾਪਤੀ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਹੋਵੇਗੀ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

8 ਦੇਸ਼ਾਂ ਦੀਆਂ ਟੀਮਾਂ ਦੇ ਖਿਡਾਰੀ ਲੈਣਗੇ ਹਿੱਸਾ
ਟੂਰਨਾਮੈਂਟ 'ਚ 8 ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ। ਮੇਜ਼ਬਾਨ ਭਾਰਤ ਤੋਂ ਇਲਾਵਾ ਯੂ. ਐੱਸ. ਏ., ਆਸਟਰੇਲੀਆ, ਇੰਗਲੈਂਡ, ਕੈਨੇਡਾ, ਸ਼੍ਰੀਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਆਸਟਰੇਲੀਆ ਦੀ ਟੀਮ ਪਹੁੰਚ ਚੁੱਕੀ ਹੈ, ਜਦਕਿ ਬਾਕੀ ਟੀਮਾਂ ਛੇਤੀ ਹੀ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਇਸ ਵਿਸ਼ਵ ਕਬੱਡੀ ਕੱਪ 'ਚ ਹੋਣ ਵਾਲੇ ਮੈਚਾਂ ਦਾ ਸ਼ੈਡਿਊਲ ਵੀ ਜਾਰੀ ਹੋ ਚੁੱਕਾ ਹੈ।

ਪਹਿਲੇ ਦਿਨ ਹੋਣਗੇ 3 ਮੁਕਾਬਲੇ :
ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ 3 ਮੁਕਾਬਲੇ ਹੋਣਗੇ, ਜਦਕਿ ਬਾਕੀ ਦਿਨ ਦੋ-ਦੋ ਮੁਕਾਬਲੇ ਹੋਣਗੇ। 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ, 4 ਦਸੰਬਰ ਨੂੰ ਗੁਰੂ ਰਾਮ ਦਾਸ ਸਟੇਡੀਅਮ ਗੁਰੂਹਰਸਹਾਏ, ਜ਼ਿਲਾ ਫਿਰੋਜ਼ਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ, 8 ਦਸੰਬਰ ਨੂੰ ਸੈਮੀਫਾਈਨਲ ਮੁਕਾਬਲੇ, ਰੋਪਡ਼ ਅਤੇ 10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।

ਇਸ ਵਿਸ਼ਵ ਕੱਬਡੀ ਕੱਪ 'ਚ ਇਨ੍ਹਾਂ ਟੀਮਾਂ ਨੂੰ ਏ ਅਤੇ ਬੀ ਦੋ ਪੂਲਾਂ 'ਚ ਵੰਡਿਆਂ ਗਿਆ ਹੈ। ਪੂਲ-ਏ 'ਚ ਭਾਰਤ, ਇੰਗਲੈਂਡ, ਆਸਟਰੇਲੀਆ ਸ਼੍ਰੀਲੰਕਾਂ ਦੀ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਪੂਲ ਬੀ 'ਚ ਅਮਰੀਕਾ, ਨਿਊਜ਼ੀਲੈਂਡ, ਕੈਨੇਡਾ, ਅਤੇ ਕੀਨੀਆ ਦੀ ਟੀਮ ਨੂੰ ਰੱਖਿਆ ਗਿਆ ਹੈ।

ਹੇਠਾਂ ਲਿਖੇ ਸ਼ੈਡਿਊਲ ਅਨੁਸਾਰ ਹੋਣਗੇ ਇਨ੍ਹਾਂ ਟੀਮਾਂ ਵਿਚਾਲੇ ਮੁਕਾਬਲੇ

1 ਦਸੰਬਰ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ
ਸ਼੍ਰੀਲੰਕਾਂ ਬਨਾਮ ਇੰਗਲੈਂਡ
ਕੈਨੇਡਾ ਬਨਾਮ ਕੀਨੀਆ
ਅਮਰੀਕਾ ਬਨਾਮ ਨਿਊਜ਼ੀਲੈਂਡ

3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ
ਭਾਰਤ ਬਨਾਮ ਇੰਗਲੈਂਡ
ਕੈਨੇਡਾ ਬਨਾਮ ਅਮਰੀਕਾ

4 ਦਸੰਬਰ ਨੂੰ ਗੁਰੂ ਰਾਮ ਦਾਸ ਸਟੇਡੀਅਮ ਗੁਰ ਹਰਸਹਾਏ, ਜ਼ਿਲਾ ਫਿਰੋਜ਼ਪੁਰ
ਭਾਰਤ ਬਨਾਮ ਸ਼੍ਰੀਲੰਕਾਂ
ਇੰਗਲੈਂਡ ਬਨਾਮ ਆਸਟਰੇਲੀਆ
ਕੈਨੇਡਾ ਬਨਾਮ ਨਿਊਜ਼ੀਲੈਂਡ

5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ
ਭਾਰਤ ਬਨਾਮ ਅਮਰੀਕਾ
ਅਮਰੀਕਾ ਬਨਾਮ ਕੀਨੀਆ

6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ
ਸ਼੍ਰੀਲੰਕਾਂ ਬਨਾਮ ਆਸਟਰੇਲੀਆ
ਨਿਊਜ਼ੀਲੈਂਡ ਬਨਾਮ ਕੀਨੀਆ

8 ਦਸੰਬਰ ਨੂੰ ਸੈਮੀਫਾਈਨਲ ਮੁਕਾਬਲੇ, ਰੋਪਡ਼
1. ਪਹਿਲਾ ਸੈਮੀਫਾਈਲ ਮੁਕਾਬਲਾ - ਜੇਤੂ ਪੂਲ ਏ ਬਨਾਮ ਊਪ ਜੇਤੂ ਪੂਲ ਬੀ  
2. ਦੂਜਾ ਸੈਮੀਫਾਈਨਲ ਮੁਕਾਬਲਾ - ਜੇਤੂ ਪੂਲ ਬੀ ਬਨਾਮ ਉਪ ਜੇਤੂ ਪੂਲ ਏ

10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ
1. ਤੀਜੇ/ਚੌਥੇ ਸਥਾਨ ਲਈ ਮੁਕਾਬਲਾ
2. ਫਾਈਨਲ ਮੁਕਾਬਲਾ


Related News