ਵਿਸ਼ਵ ਜੂਨੀਅਰ ਫਰਾਟਾ ਦੌੜਾਕ ਵਿਲੀਅਮਸ ਡੋਪ ਟੈਸਟ ’ਚ ਨਾਕਾਮ
Thursday, Aug 29, 2019 - 02:25 AM (IST)

ਕਿੰਗਸਟਨੀ- ਦੋਹਰੀ ਵਿਸ਼ਵ ਅੰਡਰ-20 ਫਰਾਟਾ ਚੈਂਪੀਅਨ ਬ੍ਰਾਇਨਾ ਵਿਲੀਅਮਸ ਨੂੰ ਡੋਪ ਟੈਸਟ ਵਿਚ ਨਾਕਾਮ ਰਹਿਣ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਜਮੈਕਾ ਦੇ ਦੈਨਿਕ ‘ਦਿ ਗਲੀਨਰ’ ਨੇ ਕਿਹਾ ਕਿ 17 ਸਾਲ ਦੀ ਇਹ ਦੌੜਾਕ 20 ਤੋਂ 23 ਜੂਨ ਤੱਕ ਹੋਈ ਰਾਸ਼ਟਰੀ ਸੀਨੀਅਰ ਚੈਂਪੀਅਨਸ਼ਿਪ ਵਿਚ ਡੋਪ ਟੈਸਟ ਵਿਚ ਫੇਲ ਰਹੀ ਸੀ। ਇਸ ਵਿਚ ਉਹ 100 ਮੀਟਰ ਵਿਚ ਤੀਸਰੇ ਸਥਾਨ ’ਤੇ ਰਹੀ। ਉਸ ਦੇ ਬੀ ਨਮੂਨੇ ਦੀ ਜਾਂਚ ਵਿਚ ਵੀ ਪਾਬੰਦੀਸ਼ੁਦਾ ਡਾਯੂਰੇਟਿਕ ਹਾਈਡ੍ਰੇਕਲੋਰੋਧਿਯਾਜਾਈਡ ਦੇ ਅੰਸ਼ ਪਾਏ ਗਏ।