ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

Tuesday, May 28, 2019 - 09:55 PM (IST)

ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

ਲੰਡਨ— ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿਚ ਸਫਲ ਮੁਹਿੰਮ ਨਾਲ ਨਾ ਸਿਰਫ ਚਾਰ ਦਹਾਕੇ ਲੰਬਾ ਖਿਤਾਬੀ ਸੋਕਾ ਖਤਮ ਹੋਵੇਗਾ ਸਗੋਂ ਕੈਰੇਬੀਆਈ ਦੇਸ਼ਾਂ ਦੇ ਲੋਕਾਂ ਨੂੰ ਇਕਜੁੱਟ ਕਰਨ ਵਿਚ ਵੀ ਮਦਦ ਮਿਲੇਗੀ। ਹੋਲਡਰ ਨੇ ਕਿਹਾ, ''ਜੇਕਰ ਅਸੀਂ ਜਿੱਤ ਦਰਜ ਕਰਦੇ ਹਾਂ ਤਾਂ ਇਹ ਕਾਫੀ ਮਾਇਨੇ ਰੱਖਦੀ ਹੈ। ਅਸੀਂ ਇਸ ਨੂੰ ਪਹਿਲਾਂ ਜਿੱਤਿਆ ਹੈ ਅਤੇ ਕੈਰੇਬੀਆਈ ਦੇਸ਼ਾਂ ਵਿਚ ਹਮੇਸ਼ਾ ਕਿਹਾ ਜਾਂਦਾ ਹੈ ਕਿ ਜੇਕਰ ਵੈਸਟਇੰਡੀਜ਼ ਕ੍ਰਿਕਟ ਚੰਗਾ ਕਰ ਰਿਹਾ ਹੈ ਤਾਂ ਵੈਸਟਇੰਡੀਜ਼ ਦੇ ਲੋਕ ਖੁਸ਼ ਹਨ।'' ਮੌਜੂਦਾ ਵਿਸ਼ਵ ਟੀ-20 ਚੈਂਪੀਅਨ ਵੈਸਟਇੰਡੀਜ਼ ਦਾ ਵਨ ਡੇ ਅੰਤਰਰਾਸ਼ਟਰੀ ਵਿਸ਼ਵ ਕੱਪ 'ਚ ਸ਼ਾਨਦਾਰ ਇਤਿਹਾਸ ਰਿਹਾ ਹੈ। ਟੀਮ ਨੇ 1975 ਤੇ 1979 'ਚ ਪਹਿਲੇ 2 ਵਿਸ਼ਵ ਕੱਪ ਜਿੱਤੇ ਜਦਕਿ 1983 'ਚ ਤੀਜੇ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ। ਹੋਲਡਰ ਨੇ ਹਾਲ ਹੀ 'ਚ ਇੰਗਲੈਂਡ ਵਿਰੁੱਧ ਸ਼ੀਰੀਜ਼ 'ਚ ਦੇਖਿਆ ਹੋਵੇਗਾ। ਕੈਰੇਬੀਆਈ ਦੇਸ਼ਾਂ 'ਚ ਅਸੀਂ ਜਿੱਥੇ ਵੀ ਗਏ, ਲੋਕ ਸਾਡੀ ਜਿੱਤ ਦੀ ਕਦਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਦੇ ਮੈਦਾਨ 'ਤੇ ਸਫਲਤਾ ਵੈਸਟਇੰਡੀਜ਼ ਦੇ ਲੋਕਾਂ ਦੇ ਮੂੰਹ 'ਤੇ ਖੁਸ਼ੀ ਆਉਂਦੀ ਹੈ।


author

Gurdeep Singh

Content Editor

Related News