ਵਿਸ਼ਵ ਕੱਪ : ਇੰਗਲੈਂਡ ਖਿਲਾਫ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਭਾਰਤੀ ਟੀਮ, ਜਾਣੋ ਕੀ ਹੈ ਵਜ੍ਹਾ
Sunday, Oct 29, 2023 - 03:51 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੇ ਮੌਜੂਦਾ ਵਿਸ਼ਵ ਕੱਪ 'ਚ ਐਤਵਾਰ ਨੂੰ ਲਖਨਊ ਦੇ ਏਕਾਨਾ ਸਪੋਰਟਸ ਸਿਟੀ 'ਚ ਇੰਗਲੈਂਡ ਦਾ ਸਾਹਮਣਾ ਕਰਨ ਲਈ ਪਿੱਚ 'ਤੇ ਕਦਮ ਰੱਖਿਆ ਤਾਂ ਖਿਡਾਰੀਆਂ ਨੇ ਭਾਰਤੀ ਕ੍ਰਿਕਟ ਟੀਮ ਨੇ ਮਹਹੂਮ ਧਾਕੜ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੀ ਯਾਦ ਵਿੱਚ ਬਾਂਹ 'ਤੇ ਕਾਲੀ ਪੱਟ੍ਹੀ ਬੰਨ੍ਹੀ ਹੋਈ ਸੀ। ਇੱਥੋਂ ਤੱਕ ਕਿ ਮੁੱਖ ਕੋਚ ਰਾਹੁਲ ਦ੍ਰਾਵਿੜ ਵਰਗੇ ਸਹਿਯੋਗੀ ਸਟਾਫ਼ ਦੇ ਮੈਂਬਰ ਵੀ ਰਾਸ਼ਟਰੀ ਗੀਤ ਦੌਰਾਨ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਬੇਦੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਸੀ। ਮੌਜੂਦਾ ਚੈਂਪੀਅਨ ਲਈ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ, ਭਾਰਤ ਨੂੰ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜਿਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ 77 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਕੁਝ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ। ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਹ ਭਾਰਤੀ ਕ੍ਰਿਕਟ ਟੀਮ ਦੇ ਇੱਕ ਮਹਾਨ ਲੈਫਟ ਆਰਮ ਸਪਿਨਰ ਹੁੰਦੇ ਸਨ। ਬਿਸ਼ਨ ਸਿੰਘ ਬੇਦੀ ਨੇ 12 ਸਾਲ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ ਹੈ।
ਬਿਸ਼ਨ ਸਿੰਘ ਬੇਦੀ ਨੇ 1966 ਤੋਂ 1979 ਤੱਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ। ਉਨ੍ਹਾਂ ਨੇ 22 ਟੈਸਟ ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਨੇ ਭਾਰਤ ਲਈ 67 ਟੈਸਟ ਮੈਚਾਂ ਵਿੱਚ 266 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਭਾਰਤ ਲਈ 10 ਵਨਡੇ ਮੈਚ ਵੀ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 7 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਨੇ ODI ਵਿੱਚ ਸਭ ਤੋਂ ਤੇਜ਼ 150+ ਦੌੜਾਂ ਬਣਾਉਣ ਦਾ ਬਣਾਇਆ ਰਿਕਾਰਡ
ਉਨ੍ਹਾਂ ਨੇ ਦੇਸ਼ ਲਈ ਕਈ ਮੈਚ ਆਪਣੇ ਦਮ ‘ਤੇ ਜਿੱਤੇ ਸਨ। ਬੇਦੀ ਨੇ 1969-70 ਵਿੱਚ ਕੋਲਕਾਤਾ ਟੈਸਟ ਵਿੱਚ ਆਸਟਰੇਲੀਆ ਵਿਰੁੱਧ ਇੱਕ ਪਾਰੀ ਵਿੱਚ 98 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ। ਇਹ ਇੱਕ ਪਾਰੀ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਸੀ। ਉਨ੍ਹਾਂ ਨੇ 1976 ਵਿੱਚ ਕਾਨਪੁਰ ਟੈਸਟ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਟੈਸਟ ਵਿੱਚ ਆਪਣਾ ਇੱਕਮਾਤਰ ਅਰਧ ਸੈਂਕੜਾ ਲਗਾਇਆ ਸੀ। ਬਿਸ਼ਨ ਸਿੰਘ ਬੇਦੀ ਨੇ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਵਿੱਚ 1560 ਵਿਕਟਾਂ ਲਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ