ਵਿਸ਼ਵ ਕੱਪ ਫਾਈਨਲ ਮੇਰੇ ਕ੍ਰਿਕਟ ਕਰੀਅਰ ਦਾ ਸਰਵਸ੍ਰੇਸ਼ਠ ਤੇ ਸਭ ਤੋਂ ਬੁਰਾ ਦਿਨ ਸੀ : ਗੁਪਟਿਲ
Tuesday, Jul 23, 2019 - 09:07 PM (IST)

ਆਕਲੈਂਡ— ਵਿਸ਼ਵ ਕੱਪ ਫਾਈਨਲ ਵਿਚ ਨਿਊਜ਼ੀਲੈਂਡ ਦੀ ਦਿਲ ਤੋੜਨ ਵਾਲੀ ਹਾਰ ਤੋਂ ਇਕ ਹਫਤੇ ਬਾਅਦ ਨਿਰਾਸ਼ ਮਾਰਟਿਨ ਗੁਪਟਿਲ ਨੇ ਕਿਹਾ ਹੈ ਕਿ ਲਾਰਡਸ ਵਿਚ ਨਿਊਜ਼ੀਲੈਂਡ ਵਿਰੁੱਧ ਫਾਈਨਲ ਉਸ ਦੇ ਕ੍ਰਿਕਟ ਕਰੀਅਰ ਦਾ ਸਰਵਸ੍ਰੇਸ਼ਠ ਅਤੇ ਸਭ ਤੋਂ ਬੁਰਾ ਦਿਨ ਦੋਵੇਂ ਸਨ। ਸੁਪਰ ਓਵਰ ਦੀ ਆਖਰੀ ਗੇਂਦ 'ਚ ਗੁਪਟਿਲ ਦੇ ਰਨ ਆਊਟ ਹੋਣ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਕਾਰਨ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ। ਗੁਪਟਿਲ ਨੇ ਇੰਸਟਾਗ੍ਰਾਮ 'ਤੇ ਲਿਖਿਆ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਲਾਰਡਸ 'ਚ ਸ਼ਾਨਦਾਰ ਫਾਈਨਲ ਨੂੰ ਇਕ ਹਫਤਾ ਗੁਜਰ ਚੁੱਕਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਕ੍ਰਿਕਟਰ ਕਰੀਅਰ ਦਾ ਸਰਵਸ੍ਰੇਸ਼ਠ ਤੇ ਮਾੜਾ ਦਿਨ ਦੋਵੇਂ ਸੀ। ਇੰਨ੍ਹੀ ਸਾਰੀਆਂ ਅਲੱਗ-ਅਲੱਗ ਭਾਵਨਾਵਾਂ ਪਰ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਤੇ ਟੀਮ ਲਈ ਖਿਡਾਰੀਆਂ ਨੇ ਸ਼ਾਨਦਾਰ ਸਮੂਹ ਦੇ ਨਾਲ ਖੇਡਣ ਦਾ ਮਾਣ ਹੈ। ਸਮਰਥਨ ਦੇ ਲਈ ਸਾਰਿਆਂ ਦਾ ਧੰਨਵਾਦ, ਇਹ ਸ਼ਾਨਦਾਰ ਰਿਹਾ। ਗੁਪਟਿਲ ਨੇ ਆਪਣੀ ਉਹ ਤਸਵੀਰ ਸ਼ੇਅਰ ਕੀਤੀ ਜਿਸ 'ਚ ਮੈਚ ਦੀ ਆਖਰੀ ਗੇਂਦ ਤੋਂ ਬਾਅਦ ਟੀਮ ਦੇ ਸਾਥੀ ਤੇ ਇੰਗਲੈਂਡ ਦੇ ਕ੍ਰਿਸ ਵੋਕਸ ਉਸ ਨੂੰ ਦਿਲਾਸਾ ਦੇ ਰਹੇ ਹਨ।