World Cup : ਬੁਲੰਦ ਹੌਸਲੇ ਨਾਲ ਇਕਾਨਾ ’ਚ ਨੀਦਰਲੈਂਡ ਖ਼ਿਲਾਫ਼ ਉਤਰਨਗੇ ‘ਅਫਗਾਨੀ ਲੜਾਕੇ’
Friday, Nov 03, 2023 - 11:05 AM (IST)
ਲਖਨਊ- ਅਫਗਾਨਿਸਤਾਨ ਦੀ ਟੀਮ ਆਪਣੇ ਬਿਹਤਰੀਨ ਸਪਿਨ ਹਮਲੇ ਦੀ ਬਦੌਲਤ ਸ਼ੁੱਕਰਵਾਰ ਨੂੰ ਨੀਦਰਲੈਂਡ ਖ਼ਿਲਾਫ਼ ਹੋਣ ਵਾਲੇ ਵਿਸ਼ਪ ਕੱਪ ਮੁਕਾਬਲੇ ’ਚ ਇਕਾਨਾ ਦੀ ਮੁਸ਼ਕਲ ਪਿਚ ’ਤੇ ਮਜ਼ਬੂਤ ਦਾਅਵੇਦਾਰ ਹੋਵੇਗੀ ਅਤੇ ਇਸ ਮੈਚ ’ਚ 2 ਮਹੱਤਵਪੂਰਨ ਅੰਕ ਹਾਸਲ ਕਰਨ ਦੇ ਨਾਲ ਆਪਣਾ ਨੈੱਟ ਰਨ ਰੇਟ ਵੀ ਵਧਾਉਣ ਦੀ ਕੋਸ਼ਿਸ਼ ਕਰੇਗੀ। ਅਫਗਾਨਿਸਤਾਨ ਦੇ 6 ਅੰਕ ਹਨ, ਜਦੋਂਕਿ ਨੀਦਰਲੈਂਡ ਦੇ 4 ਅੰਕ ਹਨ, ਜਿਸ ਨਾਲ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣ ਲਈ ਉਹ ਵੱਡੀ ਜਿੱਤ ਦਰਜ ਕਰਨਾ ਚਾਹੇਗੀ ਤਾਂਕਿ ਉਸ ਦੇ ਨੈਟ ਰਨ ਰੇਟ ’ਚ ਇਜ਼ਾਫਾ ਹੋਵੇ।
ਇਹ ਵੀ ਪੜ੍ਹੋ- ਪਾਕਿਸਤਾਨ ਕ੍ਰਿਕਟ ਟੀਮ ਨੇ ਚਖਿਆ ਕੋਲਕਾਤਾ ਦੀ ਮਸ਼ਹੂਰ ਬਿਰਯਾਨੀ ਦਾ ਸਵਾਦ, ਕਬਾਬ ਵੀ ਖਾਧਾ
ਅਫਗਾਨਿਸਤਾਨ ਦੇ ਟਾਪ ਕ੍ਰਮ ਦੇ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾਉਣ ’ਚ ਅਹਿਮ ਭੂਮਿਕਾ ਨਿਭਾਈ, ਉਸ ਤੋਂ ਦਿਸਦਾ ਹੈ ਕਿ ਪਿਛਲੇ ਚੈਂਪੀਅਨ ਇੰਗਲੈਂਡ ਖ਼ਿਲਾਫ਼ ਉਸ ਦੀ ਜਿੱਤ ਮਹਿਜ ਤੁੱਕਾ ਨਹੀਂ ਸੀ। ਏਸ਼ੇਜ਼ ਜਿੱਤਣ ਵਾਲੀ ਇੰਗਲੈਂਡ ਟੀਮ ਦਾ ਹਿੱਸਾ ਰਿਹਾ ਜੋਨਾਥਨ ਟਰਾਟ ਅਫਗਾਨਿਸਤਾਨ ਦਾ ਕੋਚ ਹੈ ਅਤੇ ਉਸ ਨੇ ਟੀਮ ਦੇ ਖਿਡਾਰੀਆਂ ’ਚ ਉਸੇ ਤਰ੍ਹਾਂ ਦਾ ਜਜ਼ਬਾ ਭਰ ਦਿੱਤਾ ਹੈ, ਜਿਹੜਾ ਉਹ ਆਪਣੀ ਖੇਡ ਦੇ ਦਿਨਾਂ ’ਚ ਦਿਖਾਉਂਦਾ ਸੀ।
ਇਹ ਵੀ ਪੜ੍ਹੋ- ਅਸੀਂ ਟੀਚੇ ਦਾ ਪਿੱਛਾ ਕਰ ਸਕਦੇ ਹਾਂ...ਪਾਕਿ ਖ਼ਿਲਾਫ਼ ਮੈਚ ਜਿੱਤ ਕੇ ਸਾਨੂੰ ਅਹਿਸਾਸ ਹੋਇਆ : ਸ਼ਾਹਿਦੀ
ਅਫਗਾਨਿਸਤਾਨ ਨੇ ਆਪਣੇ ਵਿਧੀਗਤ ਦ੍ਰਿਸ਼ਟੀਕੋਣ ਅਤੇ ਸ਼ਾਨਦਾਰ ਜਜ਼ਬੇ ਨਾਲ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਜਿਸ ਤਰ੍ਹਾਂ ਕੀਨੀਆ ਨੇ 2003 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਸੀ, ਉਸੇ ਤਰ੍ਹਾਂ ਹੀ ਅਫਗਾਨਿਸਤਾਨ ਦੀ ਟੀਮ ਵੀ ਉਮੀਦ ਕਰ ਰਹੀ ਹੋਵੇਗੀ ਕਿ ਨੀਦਰਲੈਂਡ ਖ਼ਿਲਾਫ਼ ਨਤੀਜਾ ਉਸ ਦੇ ਪੱਖ ’ਚ ਜਾਵੇ। ਕਿਉਂਕਿ ਇਸ ਮੈਚ ਤੋਂ ਬਾਅਦ ਉਸ ਨੇ 7 ਨਵੰਬਰ ਨੂੰ ਆਸਟ੍ਰੇਲੀਆ ਅਤੇ ਫਿਰ 10 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਭਿੜਨਾ ਹੈ, ਜਿਸ ਦੇ ਨਤੀਜਿਆਂ ਤੋਂ ਹੀ ਤੈਅ ਹੋਵੇਗਾ ਕਿ ਉਹ ਵਿਸ਼ਵ ਕੱਪ ਦੇ ਅਗਲੇ ਪੱਧਰ (ਸੈਮੀਫਾਈਨਲ) ’ਚ ਪਹੁੰਚਣ ਦੀ ਕਾਬਲੀਅਤ ਰੱਖਦਾ ਹੈ ਜਾਂ ਨਹੀਂ।
ਇਕ ਹਾਰ ਨਾਲ ਸਭ ਖਤਮ ਹੋ ਜਾਵੇਗਾ। ਉਥੇ ਨੀਦਰਲੈਂਡ ਦੀ ਟੀਮ ਨੇ ਵੀ ਇਸ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ’ਤੇ ਉਲਟਫੇਰ ਭਰੀ ਜਿੱਤ ਦਰਜ ਕਰ ਕੇ ਹੈਰਾਨੀ ਭਰੇ ਨਤੀਜੇ ਹਾਸਲ ਕੀਤੇ। ਅਫਗਾਨਿਸਤਾਨ ਦੀ ਤਾਕਤ ਹਮੇਸ਼ਾ ਗੇਂਦਬਾਜ਼ੀ ਰਹੀ ਹੈ ਪਰ ਇਸ ਵਾਰ ਉਸ ਦੀ ਬੱਲੇਬਾਜ਼ੀ ਇਕਜੁਟ ਪ੍ਰਦਰਸ਼ਨ ਕਰ ਰਹੀ ਹੈ। ਰਾਸ਼ਿਦ ਖਾਨ ਅਤੇ ਮੁਜੀਬ-ਉਰ-ਰਹਿਮਾਨ ਵਰਗੇ ਗੇਂਦਬਾਜ਼ ਇਕਾਨਾ ਸਟੇਡੀਅਮ ’ਚ ਗੇਂਦਬਾਜ਼ੀ ਕਰਨ ਲਈ ਉਤਸੁਕ ਹੋਣਗੇ, ਜਿਸ ਦੀ ਪਿਚ ਸਪਿਨਰਾਂ ਲਈ ਮਦਦਗਾਰ ਮੰਨੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ