5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ

Tuesday, Oct 03, 2023 - 11:56 AM (IST)

5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ

ਸਪੋਰਟਸ ਡੈਸਕ- ਇਸ ਸਾਲ ਅਕਤੂਬਰ-ਨਵੰਬਰ 'ਚ ਭਾਰਤ ਵਿੱਚ ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਹੋਣਾ ਹੈ। ਵਿਸ਼ਵ ਕੱਪ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੇਗਾ। 46 ਦਿਨ ਚੱਲਣ ਵਾਲੇ ਇਸ ਮੁਕਾਬਲੇ ਲਈ 10 ਸ਼ਹਿਰਾਂ ਦੇ ਸਟੇਡੀਅਮ ਚੁਣੇ ਗਏ ਹਨ। ਇਸ ਵਿਸ਼ਵ ਕੱਪ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ।  ਇਹ ਵਿਸ਼ਵ ਕੱਪ ਰਾਊਂਡ ਰੌਬਿਨ ਫਾਰਮੈਟ ਦੇ ਆਧਾਰ 'ਤੇ ਖੇਡਿਆ ਜਾਵੇਗਾ। ਇਹ ਸਾਰੀਆਂ ਟੀਮਾਂ ਇੱਕ ਦੂਜੇ ਨਾਲ ਮੈਚ ਖੇਡਣਗੀਆਂ। ਫਿਰ ਚੋਟੀ ਦੀਆਂ ਚਾਰ ਟੀਮਾਂ ਨਾਕਆਊਟ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।

ਵਰਲਡ ਕਪ 2023 'ਚ ਹਿੱਸਾ ਲੈਣ ਵਾਲੇ ਦੇਸ਼
ਭਾਰਤ, ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਨਿਊਜ਼ੀਲੈਂਡ, ਬੰਗਲਾਦੇਸ਼, ਅਫਗਾਨਿਸਤਾਨ, ਨੀਦਰਲੈਂਡ

14 ਅਕਤੂਬਰ ਨੂੰ ਹੋਵੇਗਾ ਭਾਰਤ ਪਾਕਿ ਦਰਮਿਆਨ ਮਹਾਮੁਕਾਬਲਾ
ਭਾਰਤ ਦੇ ਪਾਕਿਸਤਾਨ ਵਿਚਾਲੇ ਮੈਚ ਦੀ ਕ੍ਰਿਕਟ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰਦੇ ਹਨ ਤੇ ਇਸ ਮੈਚ 'ਚ ਪ੍ਰਸ਼ੰਸਕਾਂ ਦਾ ਰੋਮਾਂਚ ਸਿਖਰਾਂ 'ਤੇ ਹੁੰਦਾ ਹੈ। ਇਸ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਪਾਕਿਸਤਾਨ ਦਰਮਿਆਨ ਮੈਚ 14 ਅਕਤਬੂਰ ਨੂੰ ਅਹਿਮਦਾਬਾਦ ਵਿਖੇ ਖੇਡਿਆ ਜਾਵੇਗਾ। ਹਰ ਵਾਂਗ ਮੈਚ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਤ ਹਨ। 

ਇਹ ਵੀ ਪੜ੍ਹੋ : IND vs PAK Hockey: ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ, ਏਸ਼ੀਆਡ 'ਚ ਮਿਲੀ ਲਗਾਤਾਰ ਚੌਥੀ ਜਿੱਤ

ਕ੍ਰਿਕਟ ਵਿਸ਼ਵ ਕੱਪ 2023 ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਅਕਸ਼ਰ ਪਟੇਲ, ਈਸ਼ਾਨ ਕਿਸ਼ਨ ਅਤੇ ਸੂਰਯਕੁਮਾਰ ਯਾਦਵ

ਵਿਸਥਾਰ ਨਾਲ ਜਾਣੋ ਵਿਸ਼ਵ ਕੱਪ ਦੇ ਮੈਚ ਕਦੋਂ ਤੇ ਕਿੱਥੇ ਹੋਣਗੇ
5 ਅਕਤੂਬਰ – ਇੰਗਲੈਂਡ ਬਨਾਮ ਨਿਊਜ਼ੀਲੈਂਡ -ਅਹਿਮਦਾਬਾਦ – ਦੁਪਹਿਰ 2:00 ਵਜੇ
6 ਅਕਤੂਬਰ – ਪਾਕਿਸਤਾਨ ਬਨਾਮ ਨੀਦਰਲੈਂਡ -ਹੈਦਰਾਬਾਦ -ਦੁਪਹਿਰ 2:00 ਵਜੇ
7 ਅਕਤੂਬਰ – ਬੰਗਲਾਦੇਸ਼ ਬਨਾਮ ਅਫਗਾਨਿਸਤਾਨ -ਧਰਮਸ਼ਾਲਾ -ਸਵੇਰੇ 10:30 ਵਜੇ
7 ਅਕਤੂਬਰ- ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ -ਦਿੱਲੀ -ਦੁਪਹਿਰ 2:00 ਵਜੇ
8 ਅਕਤੂਬਰ- ਭਾਰਤ ਬਨਾਮ ਆਸਟ੍ਰੇਲੀਆ -ਚੇਨਈ -ਦੁਪਹਿਰ 2:00 ਵਜੇ
9 ਅਕਤੂਬਰ- ਨਿਊਜ਼ੀਲੈਂਡ ਬਨਾਮ ਨੀਦਰਲੈਂਡ -ਹੈਦਰਾਬਾਦ -ਦੁਪਹਿਰ 2:00 ਵਜੇ
10 ਅਕਤੂਬਰ- ਸ਼੍ਰੀਲੰਕਾ ਬਨਾਮ ਪਾਕਿਸਤਾਨ -ਹੈਦਰਾਬਾਦ -ਸਵੇਰੇ 10:30 ਵਜੇ
11 ਅਕਤੂਬਰ- ਭਾਰਤ ਬਨਾਮ ਅਫਗਾਨਿਸਤਾਨ – ਦਿੱਲੀ -ਦੁਪਹਿਰ 2:00 ਵਜੇ
12 ਅਕਤੂਬਰ- ਆਸਟਰੇਲੀਆ ਬਨਾਮ ਦੱਖਣੀ ਅਫਰੀਕਾ -ਲਖਨਊ -ਦੁਪਹਿਰ 2:00 ਵਜੇ
13 ਅਕਤੂਬਰ ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ ਚੇਨਈ ਦੁਪਹਿਰ 2:00 ਵਜੇ
14 ਅਕਤੂਬਰ ਭਾਰਤ ਬਨਾਮ ਪਾਕਿਸਤਾਨ ਅਹਿਮਦਾਬਾਦ ਦੁਪਹਿਰ 2:00 ਵਜੇ
15 ਅਕਤੂਬਰ ਇੰਗਲੈਂਡ ਬਨਾਮ ਅਫਗਾਨਿਸਤਾਨ ਦਿੱਲੀ ਦੁਪਹਿਰ 2:00 ਵਜੇ
16 ਅਕਤੂਬਰ ਆਸਟਰੇਲੀਆ ਬਨਾਮ ਸ਼੍ਰੀਲੰਕਾ ਲਖਨਊ ਦੁਪਹਿਰ 2:00 ਵਜੇ
17 ਅਕਤੂਬਰ ਦੱਖਣੀ ਅਫਰੀਕਾ ਬਨਾਮ ਨੀਦਰਲੈਂਡ ਧਰਮਸ਼ਾਲਾ ਦੁਪਹਿਰ 2:00 ਵਜੇ
18 ਅਕਤੂਬਰ ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਚੇਨਈ ਦੁਪਹਿਰ 2:00 ਵਜੇ
19 ਅਕਤੂਬਰ ਭਾਰਤ ਬਨਾਮ ਬੰਗਲਾਦੇਸ਼ ਪੁਣੇ ਦੁਪਹਿਰ 2:00 ਵਜੇ
20 ਅਕਤੂਬਰ ਆਸਟ੍ਰੇਲੀਆ ਬਨਾਮ ਪਾਕਿਸਤਾਨ ਬੈਂਗਲੁਰੂ ਦੁਪਹਿਰ 2:00 ਵਜੇ
21 ਅਕਤੂਬਰ ਨੀਦਰਲੈਂਡ ਬਨਾਮ ਸ਼੍ਰੀਲੰਕਾ ਲਖਨਊ ਸਵੇਰੇ 10:30 ਵਜੇ
21 ਅਕਤੂਬਰ ਇੰਗਲੈਂਡ ਬਨਾਮ ਦੱਖਣੀ ਅਫਰੀਕਾ ਮੁੰਬਈ ਦੁਪਹਿਰ 2:00 ਵਜੇ
22 ਅਕਤੂਬਰ ਭਾਰਤ ਬਨਾਮ ਨਿਊਜ਼ੀਲੈਂਡ ਧਰਮਸ਼ਾਲਾ ਦੁਪਹਿਰ 2:00 ਵਜੇ
23 ਅਕਤੂਬਰ ਪਾਕਿਸਤਾਨ ਬਨਾਮ ਅਫਗਾਨਿਸਤਾਨ ਚੇਨਈ ਦੁਪਹਿਰ 2:00 ਵਜੇ
24 ਅਕਤੂਬਰ ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ ਮੁੰਬਈ ਦੁਪਹਿਰ 2:00 ਵਜੇ
25 ਅਕਤੂਬਰ ਆਸਟ੍ਰੇਲੀਆ ਬਨਾਮ ਨੀਦਰਲੈਂਡ ਦਿੱਲੀ ਦੁਪਹਿਰ 2:00 ਵਜੇ
26 ਅਕਤੂਬਰ ਇੰਗਲੈਂਡ ਬਨਾਮ ਸ਼੍ਰੀਲੰਕਾ ਬੈਂਗਲੁਰੂ ਦੁਪਹਿਰ 2:00 ਵਜੇ
27 ਅਕਤੂਬਰ ਪਾਕਿਸਤਾਨ ਬਨਾਮ ਦੱਖਣੀ ਅਫਰੀਕਾ ਚੇਨਈ ਦੁਪਹਿਰ 2:00 ਵਜੇ
28 ਅਕਤੂਬਰ ਨੀਦਰਲੈਂਡ ਬਨਾਮ ਬੰਗਲਾਦੇਸ਼ ਕੋਲਕਾਤਾ ਦੁਪਹਿਰ 2:00 ਵਜੇ
28 ਅਕਤੂਬਰ ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ ਧਰਮਸ਼ਾਲਾ ਸਵੇਰੇ 10:30 ਵਜੇ
29 ਅਕਤੂਬਰ ਭਾਰਤ ਬਨਾਮ ਇੰਗਲੈਂਡ ਲਖਨਊ ਦੁਪਹਿਰ 2:00 ਵਜੇ
30 ਅਕਤੂਬਰ ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਪੁਣੇ ਦੁਪਹਿਰ 2:00 ਵਜੇ
31 ਨਵੰਬਰ ਪਾਕਿਸਤਾਨ ਬਨਾਮ ਬੰਗਲਾਦੇਸ਼ ਕੋਲਕਾਤਾ ਦੁਪਹਿਰ 2:00 ਵਜੇ
1 ਨਵੰਬਰ ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ ਪੁਣੇ ਦੁਪਹਿਰ 2:00 ਵਜੇ
2 ਨਵੰਬਰ ਭਾਰਤ ਬਨਾਮ ਸ਼੍ਰੀਲੰਕਾ ਮੁੰਬਈ ਦੁਪਹਿਰ 2:00 ਵਜੇ
3 ਨਵੰਬਰ ਨੀਦਰਲੈਂਡ ਬਨਾਮ ਅਫਗਾਨਿਸਤਾਨ ਲਖਨਊ ਦੁਪਹਿਰ 2:00 ਵਜੇ
4 ਨਵੰਬਰ ਇੰਗਲੈਂਡ ਬਨਾਮ ਆਸਟ੍ਰੇਲੀਆ ਅਹਿਮਦਾਬਾਦ ਦੁਪਹਿਰ 2:00 ਵਜੇ
4 ਨਵੰਬਰ ਨਿਊਜ਼ੀਲੈਂਡ ਬਨਾਮ ਪਾਕਿਸਤਾਨ ਬੈਂਗਲੁਰੂ ਸਵੇਰੇ 10:30 ਵਜੇ
5 ਨਵੰਬਰ ਭਾਰਤ ਬਨਾਮ ਦੱਖਣੀ ਅਫਰੀਕਾ ਕੋਲਕਾਤਾ ਦੁਪਹਿਰ 2:00 ਵਜੇ
6 ਨਵੰਬਰ ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਦਿੱਲੀ ਦੁਪਹਿਰ 2:00 ਵਜੇ
7 ਨਵੰਬਰ ਆਸਟ੍ਰੇਲੀਆ ਬਨਾਮ ਅਫਗਾਨਿਸਤਾਨ ਮੁੰਬਈ ਦੁਪਹਿਰ 2:00 ਵਜੇ
8 ਨਵੰਬਰ ਇੰਗਲੈਂਡ ਬਨਾਮ ਨੀਦਰਲੈਂਡ ਪੁਣੇ ਦੁਪਹਿਰ 2:00 ਵਜੇ
9 ਨਵੰਬਰ ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ਬੈਂਗਲੁਰੂ ਦੁਪਹਿਰ 2:00 ਵਜੇ
10 ਨਵੰਬਰ ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ ਅਹਿਮਦਾਬਾਦ ਦੁਪਹਿਰ 2:00 ਵਜੇ
11 ਨਵੰਬਰ ਇੰਗਲੈਂਡ ਬਨਾਮ ਪਾਕਿਸਤਾਨ ਕੋਲਕਾਤਾ ਦੁਪਹਿਰ 2:00 ਵਜੇ
11 ਨਵੰਬਰ ਆਸਟ੍ਰੇਲੀਆ ਬਨਾਮ ਬੰਗਲਾਦੇਸ਼ ਪੁਣੇ ਸਵੇਰੇ 10:30 ਵਜੇ
12 ਨਵੰਬਰ ਭਾਰਤ ਬਨਾਮ ਨੀਦਰਲੈਂਡ ਬੈਂਗਲੁਰੂ ਦੁਪਹਿਰ 2:00 ਵਜੇ

ਇਹ ਵੀ ਪੜ੍ਹੋ : ਅਭੈ ਸਿੰਘ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ

15 ਨਵੰਬਰ 1 ਸੈਮੀ-ਫਾਈਨਲ ਮੁੰਬਈ ਦੁਪਹਿਰ 2:00 ਵਜੇ
16 ਨਵੰਬਰ ਦੂਜਾ ਸੈਮੀਫਾਈਨਲ ਕੋਲਕਾਤਾ ਦੁਪਹਿਰ 2:00 ਵਜੇ
19 ਨਵੰਬਰ ਫਾਈਨਲ ਅਹਿਮਦਾਬਾਦ ਦੁਪਹਿਰ 2:00 ਵਜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News