ਵਿਸ਼ਵ ਕੱਪ 2021 ਦੀ ਮੇਜ਼ਬਾਨੀ ਨਹੀਂ ਖੁੱਸੇਗੀ : BCCI

05/29/2020 10:51:45 AM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਵਿਚ ਟੈਸਟ ਛੋਟੇ ਵਿਵਾਦ ਵਿਚਾਲੇ ਬੀ. ਸੀ. ਸੀ. ਆਈ. ਨੇ ਕਿਹਾ ਕਿ ਭਾਰਤ ਹੱਥੋਂ ਅਗਲੇ ਸਾਲ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਖੁੱਸਣ ਦਾ ਕੋਈ ਖਤਰਾ ਨਹੀਂ ਹੈ। ਬੀ. ਸੀ ਸੀ. ਆਈ. ਦੇ ਖਜ਼ਾਨਚੀ ਅਰੁਣ ਕੁਮਾਲ ਧੂਮਲ ਨੇ ਕਿਹਾ ਕਿ ਇਸ ਆਯੋਜਨ ਲਈ ਟੈਕਸ ਛੋਟ ਹਾਸਲ ਕਰਨ ਵਿਚ ਬੋਰਡ ਦੀ ਅਸਫਲਤਾ ਦੇ ਬਾਵਜੂਦ ਟੀ-20 ਵਿਸ਼ਵ ਕੱਪ 2021 ਦੀ ਮੇਜ਼ਬਾਨੀ ਜਾਣ ਦਾ ਖਤਰਾ ਨਹੀਂ ਹੈ। ਆਈ. ਸੀ. ਸੀ. ਈਵੈਂਟ ਕਰਾਉਣ ਲਈ ਮੇਜ਼ਬਾਨ ਕਰਾਰ ਵਿਚ ਟੈਕਸ ਛੋਟ ਕਰਨੀ ਜ਼ਰੂਰੀ ਹੁੰਦੀ ਹੈ ਤੇ ਬੀ. ਸੀ. ਸੀ. ਆਈ. ਨੂੰ 18 ਮਈ ਤਕ ਪੁਸ਼ਟੀ ਕਰਨੀ ਸੀ ਕਿ ਉਸਨੇ ਟੈਕਸ ਛੋਟ ਨੂੰ ਹਾਸਲ ਕਰ ਲਿਆ ਹੈ। 

PunjabKesari

ਕ੍ਰਿਕ ਇਨਫੋ ਨੇ ਆਈ. ਸੀ. ਸੀ. ਤੇ ਬੀ. ਸੀ. ਸੀ. ਆਈ. ਵਿਚਾਲੇ ਈ-ਮੇਲ ਦੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਸ ਮੁੱਦੇ ਨੂੰ ਲੈ ਕੇ ਆਈ. ਸੀ. ਸੀ. ਨੇ ਟੂਰਨਾਮੈਂਟ ਨੂੰ ਕਿਸੇ ਹੋਰ ਜਗ੍ਹਾ ਕਰਵਾਉਮ ਦੀ ਧਮਕੀ ਦਿੱਤੀ ਹੈ। ਧੂਮਲ ਨੇ ਹਾਲਾਂਕਿ ਕਿ ਕਿਹਾ ਕਿ ਇਹ ਸੰਭਵ ਨਹੀਂ ਹੋਵੇਗਾ ਤੇ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੈ। ਟੂਰਨਾਮੈਂਟ ਨੂੰ ਕੋਈ ਖਤਰਾ ਨਹੀਂ ਹੈ। ਉਸ ਨੇ ਕਿਹਾ ਕਿ ਆਈ. ਸੀ. ਸੀ. ਦੇ ਨਾਲ ਇਸ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਇਸ ਦਾ ਹੱਲ ਕੱਢ ਲਵਾਂਗੇ। ਬੀ. ਸੀ. ਸੀ. ਆਈ. ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਪਿਛਲੀ ਵਾਰ 2016 ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵਿਚ ਵੀ ਕਰਨਾ ਪਿਆ ਸੀ। ਬੀ. ਸੀ. ਸੀ. ਆਈ. ਨੇ ਉਸ ਸਮੇਂ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਸਰਕਾਰ ਤੋਂ ਟੈਕਸ ਛੋਟ ਦੀ ਮੰਗ ਕੀਤੀ ਸੀ ਪਰ ਬੋਰਡ ਦੀ ਅਪੀਲ ਦੇ ਬਾਵਜੂਦ ਸਰਕਾਰ ਦੇ ਰੁਖ ਵਿਚ ਕੋਈ ਬਦਲਾਅ ਹੀਂ ਆਇਆ ਸੀ।


Ranjit

Content Editor

Related News