CWC 2019: ਕੀਵੀਆਂ ਦੇ ਕਹਿਰ ਅੱਗੇ ਕਿਤੇ ਨਹੀਂ ਠਹਿਰਦੇ ਅਫਰੀਕੀ ਸ਼ੇਰ

06/19/2019 11:04:02 AM

ਸਪੋਰਸਟਸ ਡੈਸਕ— ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਰਲਡ ਕੱਪ ਦਾ ਮੁਕਾਬਲਾ ਅੱਜ ਯਾਨੀ ਕਿ 19 ਜੂਨ ਨੂੰ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਹੁਣ ਤੱਕ ਚਾਰ ਤੇ ਦੱਖਣੀ ਅਫਰੀਕਾ ਨੇ ਪੰਜ ਮੁਕਾਬਲੇ ਖੇਡੇ ਹਨ। ਕੀਵੀ ਟੀਮ ਨੇ ਹੁਣ ਤੱਕ ਤਿੰਨ ਮੁਕਾਬਲੇ ਜਿੱਤੇ ਹਨ ਤੇ ਇਕ ਮੈਚ ਮੀਂਹ ਦੇ ਕਾਰਨ ਨਹੀ ਹੋ ਸਕਿਆ। ਨਿਊਜ਼ੀਲੈਂਡ ਦੀ ਟੀਮ 7 ਅੰਕਾਂ ਦੇ ਨਾਲ ਪੁਵਾਇੰਟ ਟੇਬਲ 'ਚ ਤੀਜੇ ਸਥਾਨ 'ਤੇ ਹੈ ਜਦ ਕਿ ਦੱਖਣੀ ਅਫਰੀਕਾ ਨੇ ਇਕ ਹੀ ਮੈਚ ਜਿੱਤਿਆ ਹੈ ਤੇ ਤਿੰਨ 'ਚੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮੁਕਾਬਲਾ ਮੀਂਹ ਦੇ ਕਾਰਨ ਨਹੀਂ ਹੋ ਸਕਿਆ। ਉਹ ਸਿਰਫ ਤਿੰਨ ਅੰਕ ਹੀ ਹਾਸਲ ਕਰ ਸਕਿਆ ਹੈ ਤੇ ਪੁਵਾਇੰਟ ਟੇਬਲ 'ਚ ਸੱਤਵੇਂ ਸਥਾਨ 'ਤੇ ਮੌਜੂਦ ਹੈ।


PunjabKesariਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦਾ ਵਰਲਡ ਕੱਪ 'ਚ ਸਫਰ
ਨਿਊਜੀਲੈਂਡ ਤੇ ਦੱਖਣ ਅਫਰੀਕਾ ਦੋਨਾਂ ਹੀ ਟੀਮਾਂ 'ਚੋਂ ਕਿਸੇ ਨੇ ਵੀ ਖਿਤਾਬ ਨਹੀਂ ਜਿੱਤਿਆ ਹੈ। ਹਾਲਾਂਕਿ ਨਿਊਜ਼ੀਲੈਂਡ ਦੀ ਟੀਮ ਪਿਛਲੇ ਵਰਲਡ ਕੱਪ  (2015) ਦੇ ਫਾਈਨਲ 'ਚ ਪਹੁੰਚੀ ਸੀ ਪਰ ਆਸਟਰੇਲੀਆ ਨੇ ਉਸ ਨੂੰ ਹਰਾ ਦਿੱਤਾ ਸੀ। ਦੱਖਣੀ ਅਫਰੀਕਾ ਦੀ ਟੀਮ ਅਜੇ ਤੱਕ ਕਿਸੇ ਵੀ ਵਰਲਡ ਕੱਪ ਦੇ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਹੈ। 

PunjabKesariਵਰਲਡ ਕੱਪ 'ਚ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ
ਹੁਣ ਤੱਕ ਦੋਨਾਂ ਟੀਮਾਂ ਸੱਤ ਵਾਰ ਵਰਲਡ ਕੱਪ ਦੇ ਮੁਕਾਬਲਿਆਂ 'ਚ ਆਮਣੇ-ਸਾਹਮਣੇ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਨੇ ਸਭ ਤੋਂ ਜ਼ਿਆਦਾ ਪੰਜ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ ਜਦ ਕਿ ਦੱਖਣੀ ਅਫਰੀਕਾ ਦੀ ਟੀਮ ਦੋ ਵਾਰ ਜਿੱਤ ਦਰਜ ਕਰ ਸਕੀ ਹੈ। ਨਿਊਜ਼ੀਲੈਂਡ ਦਾ ਹਾਈ ਸਕੋਰ 299 ਦੌੜਾਂ ਹਨ ਜਦ ਕਿ ਦੱਖਣ ਅਫਰੀਕਾ ਹਾਈ ਸਕੋਰ 306 ਦੌੜਾਂ ਦਾ ਹੈ। ਹੇਠਲੇ ਸਕੋਰ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ 177 ਦੌੜਾਂ ਬਣਾਈਆਂ ਸਨ ਜਦ ਕਿ ਦੱਖਣ ਅਫਰੀਕਾ ਦਾ ਸਭ ਤੋਂ ਘੱਟ ਸਕੋਰ 172 ਦੌੜਾਂ ਹਨ।  

PunjabKesari1992 ਵਰਲਡ ਕੱਪ: ਨਿਊਜ਼ੀਲੈਂਡ ਸੱਤ ਵਿਕਟਾਂ ਨਾਲ ਜਿੱਤਿਆ
1996 ਵਰਲਡ ਕੱਪ: ਦੱਖਣੀ ਅਫਰੀਕਾ ਪੰਜ ਵਿਕੇਟ ਨਾਲ ਜਿੱਤਿਆ
1999 ਵਰਲਡ ਕਪ: ਦੱਖਣੀ ਅਫਰੀਕਾ 74 ਦੌੜਾਂ ਨਾਲ ਜਿੱਤਿਆ
2003 ਵਰਲਡ ਕੱਪ: ਨਿਊਜ਼ੀਲੈਂਡ ਨੌਂ ਵਿਕਟਾਂ ਨਾਲ ਜਿੱਤਿਆ (ਡਕਵਰਥ-ਲੁਈਸ ਨਿਯਮ) 
2007 ਵਰਲਡ ਕੱਪ: ਨਿਊਜ਼ੀਲੈਂਡ ਪੰਜ ਵਿਕੇਟਾਂ ਨਾਲ ਜਿੱਤਿਆ
2011 ਵਰਲਡ ਕਪ: ਨਿਊਜ਼ੀਲੈਂਡ 49 ਦੌੜਾਂ ਨਾਲ ਜਿੱਤਿਆ
2015 ਵਰਲਡ ਕਪ: ਨਿਊਜ਼ੀਲੈਂਡ ਚਾਰ ਵਿਕਟਾਂ ਨਾਲ ਜਿੱਤਿਆ (ਡਕਵਰਥ-ਲੁਈਸ ਨਿਯਮ)


Related News