ਵਰਲਡ ਕੱਪ 'ਚ ਹੁਣ ਤੱਕ ਪਾਕਿਸਤਾਨ ਦਾ ਰਿਹਾ ਨਿਊਜ਼ੀਲੈਂਡ 'ਤੇ ਦਬਦਬਾ, ਜਾਣੋ ਅੰਕੜੇ

Wednesday, Jun 26, 2019 - 11:21 AM (IST)

ਵਰਲਡ ਕੱਪ 'ਚ ਹੁਣ ਤੱਕ ਪਾਕਿਸਤਾਨ ਦਾ ਰਿਹਾ ਨਿਊਜ਼ੀਲੈਂਡ 'ਤੇ ਦਬਦਬਾ, ਜਾਣੋ ਅੰਕੜੇ

ਸਪੋਰਟਸ ਡੈਸਕ— ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ 2019 ਦਾ ਮੁਕਾਬਲਾ 26 ਜੂਨ ਅੱਜ ਦੇ ਦਿਨ ਖੇਡਿਆ ਜਾਵੇਗਾ। ਨਿਊਜ਼ੀਲੈਂਡ ਤੇ ਪਾਕਿਸਤਾਨ ਨੇ ਹੁਣ ਤੱਕ ਛੇ-ਛੇ ਮੁਕਾਬਲੇ ਖੇਡੇ ਹਨ। ਨਿਊਜ਼ੀਲੈਂਡ ਹੁਣ ਤੱਕ ਟੂਰਨਾਮੈਂਟ 'ਚ ਬਿਨਾਂ ਕੋਈ ਮੈਚ ਹਾਰੇ ਉਸ ਨੇ ਪੰਜ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ ਜਦ ਕਿ ਉਸ ਦਾ ਇਕ ਮੈਚ ਮੀਂਹ 'ਚ ਧੁੱਲ ਗਿਆ ਸੀ। ਉਹ 11 ਅੰਕਾਂ ਦੇ ਨਾਲ ਪੁਵਾਇੰਟ ਟੇਬਲ 'ਚ ਸਭ ਤੋਂ ਉਪਰ ਹੈ। ਉਥੇ ਹੀ ਪਾਕਿਸਤਾਨ ਨੂੰ ਦੋ ਮੈਚਾਂ 'ਚ ਜਿੱਤ ਮਿਲੀ ਹੈ ਜਦ ਕਿ ਉਸ ਨੂੰ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮੈਚ ਮੀਂਹ ਦੇ ਕਾਰਨ ਨਹੀਂ ਹੋ ਸਕਿਆ। ਪਾਕਿਸਤਾਨ ਪੰਜ ਅੰਕ ਲੈ ਕੇ ਪੁਵਾਇੰਟ ਟੇਬਲ 'ਚ ਸੱਤਵੇਂ ਸਥਾਨ 'ਤੇ ਹੈ।PunjabKesari ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਵਰਲਡ ਕੱਪ 'ਚ ਸਫਰ
ਪਾਕਿਸਤਾਨ ਨੇ ਹੁਣ ਤੱਕ ਇਕ ਵਾਰ ਵਰਲਡ ਕੱਪ ਖਿਤਾਬ ਆਪਣੇ ਨਾਂ ਕੀਤਾ ਹੈ। ਉਸ ਨੇ ਇਹ ਕਾਰਨਾਮਾ 1992 'ਚ ਕੀਤਾ ਸੀ। ਉਸ ਤੋਂ ਬਾਅਦ ਉਹ 1999 ਦੇ ਵਰਲਡ ਕੱਪ ਦੇ ਫਾਈਨਲ 'ਚ ਪਹੁੰਚਿਆ ਸੀ ਪਰ ਟਰਾਫੀ ਜਿੱਤਣ 'ਚ ਨਾਕਾਮ ਰਿਹਾ ਸੀ। ਉਥੇ ਹੀ ਨਿਊਜ਼ੀਲੈਂਡ ਨੇ ਅਜੇ ਤੱਕ ਕੋਈ ਖਿਤਾਬ ਨਹੀਂ ਜਿੱਤਿਆ ਹੈ। ਹਾਲਾਂਕਿ ਉਹ ਪਿਛਲੇ ਵਰਲਡ ਕੱਪ (2015) ਦੇ ਫਾਈਨਲ 'ਚ ਪਹੁੰਚਿਆ ਸੀ ਪਰ ਆਸਟਰੇਲੀਆ ਨੇ ਉਸ ਨੂੰ ਹਾਰ ਦੇ ਦਿੱਤੀ ਸੀ।PunjabKesari
ਵਰਲਡ ਕੱਪ 'ਚ ਨਿਊਜ਼ੀਲੈਂਡ ਤੇ ਪਾਕਿਸਤਾਨ ਆਮਣੇ ਸਾਹਮਣੇ
ਨਿਊਜ਼ੀਲੈਂਡ ਤੇ ਪਾਕਿਸਤਾਨ ਦੀ ਵਰਲਡ ਕੱਪ 'ਚ ਹੁਣ ਤੱਕ ਅੱਠ ਵਾਰ ਟੱਕਰ ਹੋ ਚੁੱਕੀ ਹੈ। ਪਾਕਿਸਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਛੇ ਵਾਰ ਕੀਵੀਆਂ ਨੂੰ ਹਾਰ ਦਿੱਤੀ ਹੈ। ਨਿਊਜ਼ੀਲੈਂਡ ਸਿਰਫ ਦੋ ਵਾਰ ਹੀ ਮੁਕਾਬਲਾ ਜਿੱਤ ਸਕਿਆ ਹੈ। ਨਿਊਜ਼ੀਲੈਂਡ ਦਾ ਪਾਕਿਸਤਾਨ ਦੇ ਖਿਲਾਫ ਟਾਪ ਸਕੋਰ 302 ਦੌੜਾਂ ਹਨ ਜਦ ਕਿ ਪਾਕਿਸਤਾਨ ਦਾ ਟਾਪ ਸਕੋਰ 281 ਦੌੜਾਂ ਹਨ।PunjabKesari1983 ਵਰਲਡ ਕੱਪ-ਪਾਕਿਸਤਾਨ 11 ਦੌੜਾਂ ਨਾਲ ਜਿੱਤ
1983 ਵਰਲਡ ਕੱਪ-ਨਿਊਜ਼ੀਲੈਂਡ 52 ਦੌੜਾਂ ਨਾਲ ਜਿੱਤ
1992 ਵਰਲਡ ਕੱਪ-ਪਾਕਿਸਤਾਨ 4 ਵਿਕਟ ਨਾਲ ਜਿੱਤ
1992 ਵਰਲਡ ਕੱਪ-ਪਾਕਿਸਤਾਨ ਸੱਤ ਵਿਕਟਾਂ ਨਾਲ ਜਿੱਤ
1996 ਵਰਲਡ ਕੱਪ-ਪਾਕਿਸਤਾਨ 46 ਦੌੜਾਂ ਨਾਲ ਜਿੱਤ 
1999 ਵਰਲਡ ਕੱਪ-ਪਾਕਿਸਤਾਨ 62 ਦੌੜਾਂ ਨਾਲ ਜਿੱਤ 
1999 ਵਰਲਡ ਕੱਪ-ਪਾਕਿਸਤਾਨ ਨੌਂ ਵਿਕਟਾਂ ਨਾਲ ਜਿੱਤ 
2011 ਵਰਲਡ ਕੱਪ -ਨਿਊਜ਼ੀਲੈਂਡ 110 ਦੌੜਾਂ ਨਾਲ ਜਿੱਤPunjabKesari

 


Related News