ਭਾਰਤੀ WC ਟੀਮ ਦੇ ਇਨ੍ਹਾਂ ਖਿਡਾਰੀਆਂ ਬਾਰੇ ਸਾਬਕਾ ਦਿੱਗਜ ਕ੍ਰਿਕਟਰਾਂ ਨੇ ਦਿੱਤੀ ਇਹ ਰਾਏ

06/03/2019 12:59:06 PM

ਸਪੋਰਟਸ ਡੈਸਕ— ਵਰਲਡ ਕੱਪ 'ਚ ਭਾਰਤ ਦਾ ਪਹਿਲਾ ਮੈਚ 5 ਜੂਨ ਨੂੰ ਖੇਡਿਆ ਜਾਵੇਗਾ। ਹਾਲ ਹੀ 'ਚ ਕ੍ਰਿਕਟ ਲਿਖਾਰੀ ਵਿਜੇ ਲੋਕਪੱਲੀ ਨੇ 'ਵਰਲਡ ਕੱਪ ਵਾਰੀਅਰਸ' ਨਾਂ ਤੋਂ ਇਕ ਕਿਤਾਬ ਲਿਖੀ ਹੈ, ਜਿਸ 'ਚ 1983 ਦੀ ਵਰਲਡ ਕੱਪ ਚੈਂਪੀਅਨ ਟੀਮ ਦੇ ਅਤੇ ਉਸ ਦੇ ਬਾਅਦ ਵਰਲਡ ਕੱਪ ਖੇਡ ਚੁੱਕੇ  ਸਾਬਕਾ ਭਾਰਤੀ ਕ੍ਰਿਕਟਰਾਂ ਨੇ ਮੌਜੂਦਾ ਖਿਡਾਰੀਆਂ ਬਾਰੇ ਆਪਣੀ ਰਾਏ ਦਿੱਤੀ ਹੈ। ਜਿਵੇਂ ਕਿ ਵਿਰਾਟ ਨੂੰ ਕਪਿਲ ਦੇਵ ਪਰਿਪੱਕ ਮੰਨਦੇ ਹਨ ਤਾਂ ਕਿਰਨ ਮੋਰੇ ਮੰਨਦੇ ਹਨ ਕਿ ਧੋਨੀ ਟੀਮ ਨੂੰ ਗਾਈਡ ਕਰਦੇ ਹਨ। ਆਓ ਜਾਣਦੇ ਹਾਂ ਵਰਤਮਾਨ ਵਰਲਡ ਕੱਪ ਟੀਮ ਦੇ ਇਨ੍ਹਾਂ ਖਿਡਾਰੀਆਂ ਬਾਰੇ ਕੁਝ ਸਾਬਕਾ ਦਿੱਗਜ ਕ੍ਰਿਕਟਰਾਂ ਦੀ ਰਾਏ :-

ਵਿਰਾਟ ਕਾਫੀ ਮੈਚਿਓਰ ਹੋਏ ਹਨ : ਕਪਿਲ ਦੇਵ
PunjabKesari

ਵਰਲਡ ਕੱਪ ਜਿਹੇ ਵੱਡੇ ਟੂਰਨਾਮੈਂਟ 'ਚ ਟੀਮ ਦੀ ਅਗਵਾਈ ਕਰਨ ਲਈ ਵਿਰਾਟ ਕੋਹਲੀ ਸਭ ਤੋਂ ਚੰਗਾ ਬਦਲ ਹੈ। ਐੱਮ.ਐੱਸ. ਧੋਨੀ ਤੋਂ ਕਪਤਾਨੀ ਮਿਲਣ ਦੇ ਬਾਅਦ ਉਹ ਕਾਫੀ ਮੈਚਿਓਰ ਹੋਏ ਹਨ। ਉਹ ਸਾਥੀਆਂ ਨਾਲ ਸਲਾਹ ਲੈਣ ਤੋਂ ਗਰੇਜ਼ ਨਹੀਂ ਕਰਦੇ। ਟੀਮ ਲਈ ਉਨ੍ਹਾਂ ਦੀ ਬੈਟਿੰਗ ਅਤੇ ਕਪਤਾਨੀ ਦੋਵੇਂ ਹੀ ਅਹਿਮ ਹਨ।

ਧੋਨੀ ਟੀਮ ਨੂੰ ਗਾਈਡ ਕਰਦੇ ਹਨ : ਕਿਰਨ ਮੋਰੇ
PunjabKesari

ਕ੍ਰਿਕਟ ਦੇ ਸਭ ਤੋਂ ਵੱਡੇ ਮੰਚ ਵਰਲਡ ਕੱਪ ਦੀ ਸਫਲਤਾ ਦਾ ਐੱਮ.ਐੱਸ. ਅਹਿਮ ਸੂਤਰਧਾਰ ਹੈ। ਉਹ ਪੂਰੀ ਟੀਮ ਨੂੰ ਗਾਈਡ ਕਰਦਾ ਹੈ। ਉਹ ਗੇਮ ਅਤੇ ਪਿੱਚ ਨੂੰ ਚੰਗੀ ਤਰ੍ਹਾਂ ਪੜ੍ਹ ਸਕਦਾ ਹੈ। ਵਿਰਾਟ ਲਈ ਉਹ ਟੀਮ 'ਚ ਸਭ ਤੋਂ ਅਹਿਮ ਹੈ।

ਸ਼ਿਖਰ ਸਮਾਂ ਗੁਆਏ ਬਿਨਾ ਰਿਦਮ 'ਚ ਆ ਜਾਂਦਾ ਹੈ : ਸ਼੍ਰੀਕਾਂਤ
PunjabKesari

ਓਪਨਿੰਗ ਕਿਸੇ ਵੀ ਫਾਰਮੈਟ 'ਚ ਅਹਿਮ ਹੁੰਦੀ ਹੈ। ਟੀਮ ਨੂੰ ਤੇਜ਼ ਸ਼ੁਰੂਆਤ ਦੇਣਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸ਼ਿਖਰ ਧਵਨ ਸਮਾਂ ਗੁਆਏ ਬਿਨਾ ਰਿਦਮ 'ਚ ਆ ਜਾਂਦਾ ਹੈ ਅਤੇ ਖੁਲ੍ਹ ਕੇ ਖੇਡਦਾ ਹੈ ਜਿਸ ਨਾਲ ਖੇਡ ਪਾਰਟਨਰ ਨੂੰ ਵੀ ਆਤਮਵਿਸ਼ਵਾਸ ਆ ਜਾਂਦਾ ਹੈ। 

ਬੁਮਰਾਹ ਸਟੀਕ ਬਾਊਂਸਰ, ਯਾਰਕਰ ਕਰਾਉਂਦਾ ਹੈ : ਮਦਨਲਾਲ
PunjabKesari

ਜਸਪ੍ਰੀਤ ਬੁਮਰਾਹ ਦੇ ਅਲਗ ਐਕਸ਼ਨ ਕਾਰਨ ਉਸ ਨੂੰ ਬੱਲੇਬਾਜ਼ਾਂ ਲਈ ਪੜ੍ਹ ਸਕਣਾ ਮੁਸ਼ਕਲ ਹੁੰਦਾ ਹੈ। ਉਹ ਸਟੀਕ ਬਾਊਂਸਰ, ਯਾਰਕਰ ਕਰਾਉਂਦਾ ਹੈ। ਇੰਗਲੈਂਡ 'ਚ ਸਪਿਨਰਸ ਉਦੋਂ ਹੀ ਪ੍ਰਭਾਵਸ਼ਾਲੀ ਹੋਣਗੇ, ਜਦੋਂ ਸੀਮਰਸ ਸ਼ੁਰੂ 'ਚ ਪਿੱਚ 'ਤੇ ਡੇਂਟ ਪਾ ਦੇਣ। ਇਸ 'ਚ ਜਸਪ੍ਰੀਤ ਦਾ ਵੱਡਾ ਰੋਲ ਹੋਵੇਗਾ।

ਆਪਣੇ ਦਮ 'ਤੇ ਮੈਚ ਜਿਤਾ ਸਕਦਾ ਹੈ ਹਾਰਦਿਕ : ਰੋਬਿਨ ਸਿੰਘ
PunjabKesari

ਹਾਰਦਿਕ ਪੰਡਯਾ ਆਪਣੇ ਦਮ 'ਤੇ ਮੈਚ ਜਿਤਾ ਸਕਦਾ ਹੈ। ਉਹ ਫਾਸਟ ਅਤੇ ਸਪਿਨ ਦੋਹਾਂ ਗੇਂਦਬਾਜ਼ਾਂ ਦੀਆਂ ਗੇਦਾਂ 'ਤੇ ਇੰਨੀ ਆਸਾਨੀ ਅਤੇ ਆਤਮਵਿਸ਼ਵਾਸ ਨਾਲ ਸ਼ਾਟਸ ਲਗਾਉਂਦਾ ਹੈ ਕਿ ਕਿ ਵਿਰੋਧੀ ਟੀਮ ਦਾ ਵਿਸ਼ਵਾਸ ਹੀ ਡਿੱਗਣ ਲਗਦਾ ਹੈ। ਵਰਲਡ ਕੱਪ ਜਿਹੇ ਵੱਡੇ ਟੂਰਨਾਮੈਂਟ ਲਈ ਉਸ ਨੇ ਗੇਮ, ਟੈਂਪਰਾਮੈਂਟ ਅਤੇ ਫਿੱਟਨੈਸ 'ਤੇ ਕੰਮ ਕੀਤਾ ਹੈ। ਉਹ ਟੀਮ ਦਾ ਇਹ ਅਹਿਮ ਮੈਂਬਰ ਹੈ।


Tarsem Singh

Content Editor

Related News