World Cup: ਭਾਰਤੀ ਕ੍ਰਿਕਟਰਾਂ ਨੂੰ ਝੱਟਕਾ, ਸਿਰਫ 15 ਦਿਨਾਂ ਤੱਕ ਨਾਲ ਰਹਿ ਸਕਣਗੀਆਂ ਗਰਲਫ੍ਰੈਂਡਸ ਤੇ ਪਤਨੀਆਂ

Friday, May 10, 2019 - 12:53 AM (IST)

World Cup: ਭਾਰਤੀ ਕ੍ਰਿਕਟਰਾਂ ਨੂੰ ਝੱਟਕਾ, ਸਿਰਫ 15 ਦਿਨਾਂ ਤੱਕ ਨਾਲ ਰਹਿ ਸਕਣਗੀਆਂ ਗਰਲਫ੍ਰੈਂਡਸ ਤੇ ਪਤਨੀਆਂ

ਸਪੋਰਟਸ ਡੈੱਕਸ— ਇੰਗਲੈਂਡ ਤੇ ਵੇਲਸ 'ਚ 30 ਮਈ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤੀ ਖਿਡਾਰੀਆਂ ਨੂੰ ਵੱਡਾ ਝੱਟਕਾ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਤੇ ਸਹਿਯੋਗੀ ਸਟਾਫ ਦੀਆਂ ਪਤਨੀਆਂ ਤੇ ਪਰਿਵਾਰਕ ਮੈਂਬਰ ਸਿਰਫ 15 ਦਿਨਾਂ ਤੱਕ ਹੀ ਨਾਲ ਰੁੱਕ ਸਕਣਗੇ ਤੇ ਇਹ ਅਧਿਕਾਰ ਵੀ ਵਿਸ਼ਵ ਕੱਪ ਸ਼ੁਰੂ ਹੋਣ ਦੇ 3 ਹਫਤੇ ਬਾਅਦ ਮਿਲੇਗਾ।

PunjabKesari
ਪਿਛਲੇ ਮਹੀਨੇ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤੀ ਟੀਮ ਦੇ ਖਿਡਾਰੀ ਤੇ ਸਟਾਫ ਦੀਆਂ ਪਤਨੀਆਂ ਤੇ ਗਰਲਫ੍ਰੈਂਡਸ ਪੂਰੇ ਵਿਸ਼ਵ ਕੱਪ ਦੌਰੇ 'ਚ ਉਨ੍ਹਾਂ ਨਾਲ ਰਹਿਣਗੀਆਂ ਪਰ ਇਕ ਵੀਡੀਓ ਹਾਊਸ ਰਿਪੋਰਟ 'ਚ ਹੁਣ ਇਹ ਗੱਲ ਸਾਹਣੇ ਆਈ ਹੈ ਕਿ ਵੈਗਸ (ਗਰਲਫ੍ਰੈਂਡਸ ਤੇ ਪਤਨੀਆਂ) ਨੂੰ 15 ਦਿਨ ਹੀ ਵਿਦੇਸ਼ 'ਚ ਰਹਿਣ ਦੀ ਆਗਿਆ ਹੋਵੇਗੀ ਤੇ ਉਹ ਵੀ ਟੂਰਨਾਮੈਂਟ ਸ਼ੁਰੂ ਹੋਣ ਤੋਂ 21 ਦਿਨ ਬਾਅਦ।

PunjabKesari
ਹੁਣ ਜੇਕਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਟੂਰਨਾਮੈਂਟ ਦੇ ਆਖਰੀ ਪੜਾਅ 'ਚ ਆਪਣੇ ਪਤੀ ਦੇ ਨਾਲ ਰਹਿਣ ਚਾਹੁੰਦੀ ਹੈ ਤਾਂ ਉਸ ਨੂੰ ਬੀ. ਸੀ. ਸੀ. ਆਈ. ਦੇ ਇਸ ਨਵੇਂ ਰੂਲ ਦੇ ਹਿਸਾਬ ਨਾਲ ਹੀ ਯੋਜਨਾ ਬਣਾਉਣੀ ਹੋਵੇਗੀ, ਕਿਉਂਕਿ ਵਿਸ਼ਵ ਕੱਪ ਸ਼ੁਰੂ ਹੋਣ ਤੋਂ 3 ਹਫਤਿਆਂ ਦੇ ਬਾਅਦ 15 ਦਿਨ ਦਾ ਵਿੰਡੋ ਨਾਕ ਆਊਟ ਮੈਚਾਂ ਦੇ ਦੌਰਾਨ ਪਵੇਗਾ। ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੁਕਾਬਲਾ 5 ਜੂਨ ਨੂੰ ਹੋਵੇਗਾ।

PunjabKesariPunjabKesari


author

Gurdeep Singh

Content Editor

Related News