ਬੇਲਗ੍ਰੇਡ ’ਚ ਅਕਤੂਬਰ-ਨਵੰਬਰ ’ਚ ਹੋਵੇਗੀ ਪੁਰਸ਼ਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
Tuesday, May 11, 2021 - 07:21 PM (IST)
ਲੁਸਾਨੇ— ਪੁਰਸ਼ਾਂ ਦੀ ਵਿਸਵ ਮੁੱਕੇਬਾਜ਼ੀ ਚੈਂਪੀਅਨਸ਼ਿਪ 26 ਅਕਤੂਬਰ ਤੋਂ 6 ਨਵੰਬਰ ਵਿਚਾਲੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ’ਚ ਆਯੋਜਿਤ ਕੀਤੀ ਜਾਵੇਗੀ। ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਹ ਪ੍ਰਤੀਯੋਗਿਤਾ ਭਾਰਤ ’ਚ ਹੋਣੀ ਸੀ ਪਰ ਪਿਛਲੇ ਸਾਲ ਮੇਜ਼ਬਾਨ ਟੈਕਸ ਅਦਾ ਕਰਨ ’ਚ ਅਸਫ਼ਲ ਰਹਿਣ ਦੇ ਬਾਅਦ ਉਸ ਨੇ ਮੇਜ਼ਬਾਨੀ ਦਾ ਹੱਕ ਗੁਆ ਦਿੱਤਾ ਸੀ। ਇਸ ਤੋਂ ਬਾਅਦ ਏ. ਆਈ. ਬੀ. ਏ. ਨੇ ਸਰਬੀਆ ਨੂੰ ਮੇਜ਼ਬਾਨੀ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਤੋਂ ਉੱਭਰ ਕੇ ਬੋਲੀ ਭਾਰਤੀ ਹਾਕੀ ਟੀਮ ਦੀ ਪਲੇਅਰ, ਮੇਰਾ ਵਿਸ਼ਵਾਸ ਨਹੀਂ ਹੋਇਆ ਡਾਵਾਂਡੋਲ
ਏ. ਆਈ. ਬੀ. ਏ. ਮੁਤਾਬਕ, ‘‘ਟੂਰਨਾਮੈਂਟ 26 ਅਕਤੂਬਰ ਤੋਂ 6 ਨਵੰਬਰ ਵਿਚਾਲੇ ਖੇਡਿਆ ਜਾਵੇਗਾ।’’ ਏ. ਆਈ. ਬੀ. ਏ. ਪ੍ਰਧਾਨ ਉਮਰ ਕ੍ਰੇਮੀਵ ਨੇ ਕਿਹਾ, ‘‘ਏ. ਆਈ. ਬੀ. ਏ. ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੁਨੀਆ ਭਰ ਦੇ ਮੁੱਕੇਬਾਜ਼ਾਂ ਨੂੰ ਆਪਣਾ ਦਮਖ਼ਮ ਦਿਖਾਉਣ ਲਈ ਸਹੀ ਮੰਚ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਦਿਖਾਵੇਗਾ।’’ ਪਿਛਲੀ ਚੈਂਪੀਅਨਸ਼ਿਪ 2019 ’ਚ ਰੂਸ ਦੇ ਐਕਟੇਰਿਨਬਰਗ ’ਚ ਆਯੋਜਿਤ ਕੀਤੀ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।