ਵਿਸ਼ਵ ਐਮੇਚਿਓਰ ਚੈਂਪੀਅਨਸ਼ਿਪ ਅਰਵਿੰਦਰ ਨੂੰ ਕੇਰਲ ਦੇ ਕਾਰਤਿਕ ਨੇ ਡਰਾਅ ''ਤੇ ਰੋਕਿਆ
Monday, Nov 12, 2018 - 03:03 AM (IST)

ਜਲੰਧਰ (ਨਿਕਲੇਸ਼ ਜੈਨ)- 'ਜਗ ਬਾਣੀ' ਸੈਂਟਰ ਆਫ ਐਕਸੀਲੈਂਸ ਵੱਲੋਂ ਸਪਾਂਸਰਡ 7ਵੀਂਂ ਨੈਸ਼ਨਲ ਐਮੇਚਿਓਰ ਸ਼ਤਰੰਜ ਚੈਂਪੀਅਨਸ਼ਿਪ-2018 'ਚ ਦੂਜੇ ਦਿਨ ਕਈ ਉਲਟਫੇਰ ਦੇਖਣ ਨੂੰ ਮਿਲੇ। ਤੀਸਰੇ ਰਾਊਂਡ ਵਿਚ ਹੋਏ ਮੁਕਾਬਲੇ ਵਿਚ ਚੌਥੇ ਰੈਂਕ ਦੇ ਪੰਜਾਬ ਦੇ ਰਹਿਣ ਵਾਲੇ ਮੌਜੂਦਾ ਵਿਸ਼ਵ ਐਮੇਚਿਓਰ ਚੈਂਪੀਅਨ ਰੇਲਵੇ ਦੇ ਅਰਵਿੰਦਰ ਪ੍ਰੀਤ ਸਿੰਘ ਨੂੰ ਕੇਰਲ ਦੇ 27ਵੇਂ ਰੈਂਕ ਦੇ ਕਾਰਤਿਕ ਕੇ. ਨੇ ਮੁਕਾਬਲੇ 'ਤੇ ਰੋਕ ਕੇ ਹੈਰਾਨ ਕਰ ਦਿੱਤਾ।
ਦਰਜਾ ਪ੍ਰਾਪਤ ਖਿਡਾਰੀਆਂ 'ਚ ਦੂਜੇ ਸੀਡ ਮਹਾਰਾਸ਼ਟਰ ਦੇ ਇੰਦਰਜੀਤ ਮਹਿੰਦਰਕਰ ਨੇ ਦਿੱਲੀ ਦੇ ਰਿਸ਼ਭ ਜੈਨ ਨੂੰ ਅਤੇ 5ਵੇਂ ਸੀਡ ਪੰਜਾਬ ਦੇ ਵਿਕਾਸ ਸ਼ਰਮਾ ਨੇ ਬਿਹਾਰ ਦੇ ਰੰਜਨ ਕੁਮਾਰ ਨੂੰ ਹਰਾਉਂਦਿਆਂ ਲਗਾਤਾਰ ਤੀਜਾ ਮੁਕਾਬਲਾ ਜਿੱਤ ਕੇ ਸਾਂਝੀ ਬੜ੍ਹਤ 'ਚ ਸਥਾਨ ਬਣਾ ਲਿਆ ਹੈ । ਉਨ੍ਹਾਂ ਤੋਂ ਇਲਾਵਾ ਹੋਰ ਨਤੀਜਿਆਂ 'ਚ ਪੰਜਾਬ ਦੇ ਭਾਵੇਸ਼ ਮਹਾਜਨ ਨੇ ਮਹਿਲਾ ਫੀਡੇ ਮਾਸਟਰ ਤੇਲੰਗਾਨਾ ਦੀ ਸਹਿਜ ਸ਼੍ਰੀ ਨੂੰ ਡਰਾਅ 'ਤੇ ਰੋਕਿਆ। ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਅਗਲੇ ਸਾਲ ਮੈਕਸੀਕੋ 'ਚ ਹੋਣ ਵਾਲੀ ਵਿਸ਼ਵ ਐਮੇਚਿਓਰ ਚੈਂਪੀਅਨਸ਼ਿਪ 'ਚ ਭਾਰਤ ਦੀ ਅਗਵਾਈ ਕਰਨਗੇ ।