ਐੱਫ-1 ''ਚ ਚੋਟੀ ''ਤੇ ਚੱਲ ਰਹੇ ਵਰਸਟੈਪਨ ਨੈ ਫ੍ਰੈਂਚ ਗ੍ਰਾਂ. ਪ੍ਰੀ. ਜਿੱਤੀ
Monday, Jun 21, 2021 - 02:28 AM (IST)
ਲਾ ਕਾਸਟੇਲੇ (ਫਰਾਂਸ)- ਫਾਰਮੂਲਾ ਵਨ ਚੈਂਪੀਅਨਸ਼ਿਪ ਵਿਚ ਚੋਟੀ 'ਤੇ ਚੱਲ ਰਹੇ ਮੈਕਸ ਵਰਸਟੈਪਨ ਨੇ ਆਖਰੀ ਲੈਪ ਤੋਂ ਪਹਿਲਾਂ ਲੂਈਸ ਹੈਮਿਲਟਨ ਨੂੰ ਪਛਾੜਦੇ ਹੋਏ ਫ੍ਰੈਂਚ ਗ੍ਰਾਂ. ਪ੍ਰੀ. ਜਿੱਤ ਲਈ ਤੇ ਖਿਤਾਬ ਦੇ ਆਪਣੇ ਵਿਰੋਧੀ 'ਤੇ 12 ਅੰਕਾਂ ਦੀ ਬੜ੍ਹਤ ਬਣਾ ਲਈ। ਵਰਸਟੈਪਨ ਡੀ. ਆਰ. ਐੱਸ. ਪ੍ਰਣਾਲੀ ਦਾ ਇਸਤੇਮਾਲ ਕਰਕੇ 52 ਲੈਪਾਂ ਵਿਚ ਹੈਮਿਲਟਨ ਦੇ ਬਰਾਬਰ ਪਹੁੰਚ ਗਿਆ ਅਤੇ ਸੈਸ਼ਨ ਦੀ ਤੀਜੀ ਰੇਸ ਜਿੱਤਣ ਲਈ ਉਸ ਨੂੰ ਪਿੱਛੇ ਛੱਡ ਦਿੱਤਾ।
ਇਹ ਖ਼ਬਰ ਪੜ੍ਹੋ-ਕੋਵਿਡ ਦੀ ਦੂਜੀ ਲਹਿਰ ਦੇ ਬਾਵਜੂਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਸਲ ਕੀਤੀਆਂ ਕਈ ਉਪਲੱਬਧੀਆਂ
ਇਸ ਵਰਸਟੈਪਨ ਦੇ ਕਰੀਅਰ ਦਾ 13ਵਾਂ ਖਿਤਾਬ ਹੈ। ਸਭ ਤੋਂ ਤੇਜ਼ ਲੈਪ ਲਈ ਬੋਨਸ ਅੰਕ ਨੇ ਰੈੱਡ ਬੁੱਲ ਲਈ ਦਿਨ ਸ਼ਾਨਦਾਰ ਬਣਾ ਦਿੱਤਾ, ਜਿਸ ਨੇ ਕਦੇ ਵੀ ਪਾਲ ਰਿਕਾਰਡ ਸਰਕਟ ਵਿਚ ਮਰਸੀਡੀਜ਼ ਨੂੰ ਨਹੀਂ ਪਛਾੜਿਆ ਸੀ। ਵਰਸਟੈਪਨ ਦੇ 131 ਅੰਕ ਹਨ ਜਦਕਿ ਹੈਮਿਲਟਨ ਦੇ 7 ਰੇਸਾਂ ਵਿਚੋਂ 119 ਅੰਕ ਹਨ। ਰੈੱਡ ਬੁੱਲ ਦੇ ਸਰਜੀਓ ਪੇਰੇਜ ਨੇ ਵਾਲਟੇਰੀ ਬੋਟਾਸ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰੈੱਡ ਬੁੱਲ ਨੇ ਕੰਸਟ੍ਰਕਟਰਸ ਚੈਂਪੀਅਨਸ਼ਿਪ ਵਿਚ ਬੜ੍ਹਤ ਮਜ਼ਬੂਤ ਕਰ ਲਈ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।