Women T20i CWC : ਕੀਵੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਭਾਰਤੀ ਬੱਲੇਬਾਜ਼ਾਂ ਨੇ ਟੇਕੇ ਗੋਡੇ

Friday, Oct 04, 2024 - 10:47 PM (IST)

ਸਪੋਰਟਸ ਡੈਸਕ- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੂੰ ਜਿੱਤਣ ਲਈ 20 ਓਵਰਾਂ 'ਚ 161 ਦੌੜਾਂ ਬਣਾਉਣੀਆਂ ਪੈਣਗੀਆਂ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਨੂੰ ਸ਼ੈਫਾਲੀ ਵਰਮਾ ਦੇ ਰੂਪ 'ਚ ਪਹਿਲਾ ਝਟਕਾ ਲੱਗਾ, ਜੋ ਕਿ 2 ਦੌੜਾਂ ਬਣਾ ਕੇ ਈਡਨ ਕਾਰਸਨ ਦੀ ਗੇਂਦ 'ਤੇ ਉਸੇ ਨੂੰ ਕੈਚ ਦੇ ਬੈਠੀ। ਉਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਵੀ ਜ਼ਿਆਦਾ ਦੇਰ ਨਾ ਟਿਕ ਸਕੀ ਤੇ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। 

ਇਨ੍ਹਾਂ ਤੋਂ ਬਾਅਦ ਆਈ ਕਪਤਾਨ ਹਰਮਨਪ੍ਰੀਤ ਕੌਰ ਨੇ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਵੀ 15 ਦੌੜਾਂ ਬਣਾ ਕੇ ਰੋਜ਼ਮੈਰੀ ਮੇਅਰ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਈ। ਕੁਝ ਦੇਰ ਕ੍ਰੀਜ਼ 'ਤੇ ਬਿਤਾਉਣ ਤੋਂ ਬਾਅਦ ਜੇਮਿਮਾ ਰੋਡਰਿਗਜ਼ ਵੀ 11 ਗੇਂਦਾਂ 'ਚ 13 ਦੌੜਾਂ ਬਣਾ ਕੇ ਆਊਟ ਹੋ ਗਈ। 

ਇਸ ਮਗਰੋਂ ਮਗਰੋਂ ਰਿਚਾ ਘੋਸ਼ 12, ਦੀਪਤੀ ਸ਼ਰਮਾ 13, ਅਰੁੰਧਤੀ ਰੈੱਡੀ 1 ਤੇ ਪੂਜਾ ਵਤਸਰਕਰ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈਆਂ। ਭਾਰਤੀ ਟੀਮ ਇਸ ਸਮੇਂ ਬੇਹੱਦ ਮੁਸ਼ਕਲ ਸਥਿਤੀ 'ਚ ਫਸੀ ਹੋਈ ਹੈ। ਟੀਮ ਲਈ ਜਿੱਤ ਦੇ ਰਾਹ ਲਗਭਗ ਬੰਦ ਹੋ ਚੁੱਕੇ ਹਨ। ਟੀਮ ਨੂੰ 2 ਓਵਰਾਂ 'ਚ 62 ਦੌੜਾਂ ਦੀ ਲੋੜ ਹੈ, ਜਦਕਿ ਸ਼੍ਰੇਅੰਕਾ ਪਾਟਿਲ ਤੇ ਆਸ਼ਾ ਸ਼ੋਭਨਾ ਕ੍ਰੀਜ਼ 'ਤੇ ਖੇਡ ਰਹੀਆਂ ਹਨ। 


Harpreet SIngh

Content Editor

Related News